ਜਲੰਧਰ ਵਿਚ ED ਦਾ ਵੱਡਾ ਐੈਕਸ਼ਨ ਦੇਖਣ ਨੂੰ ਮਿਲਿਆ ਹੈ। ਈਡੀ ਵੱਲੋਂ ਸੈਲੂਨ ਮਾਲਕ ਦੇ ਘਰ ਇਹ ਰੇਡ ਮਾਰੀ ਗਈ ਹੈ ਜਿਸ ਦੇ ਤਾਰ ਲਖਨਊ ਦੇ ਨਾਲ ਜੁੜ ਰਹੇ ਹਨ। ਜਦੋਂ ਇਹ ਰੇਡ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਨਾਕਾਬੰਦੀ ਕਰਕੇ ਸਾਰਿਆਂ ਨੂੰ ਘਰੋਂ ਬਾਹਰ ਕੱਢਿਆ ਜਾਂਦਾ ਹੈ। ਪੰਜਾਬ ਵਿਚ ਨਸ਼ਾ ਕਾਰੋਬਾਰੀ ਨਾਲ ਵੀ ਇਸ ਦੇ ਤਾਰ ਜੋੜੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਈਡੀ ਦੀ ਟੀਮ ਸਵੇਰ ਤੋਂ ਹੀ ਘਰ ਵਿਚ ਰੇਡ ਕੀਤੀ ਰਹੀ ਹੈ। ਇਲਾਕਾ ਨਿਵਾਸੀਆਂ ਮੁਤਾਬਕ ਸੈਲੂਨ ਮਾਲਕ ਡੇਢ ਸਾਲ ਤੋਂ ਇਲਾਕੇ ਵਿਚ ਰਹਿ ਰਿਹਾ ਹੈ ਤੇ ਕਿਸੇ ਨਾਲ ਖਾਸ ਗੱਲਬਾਤ ਨਹੀਂ ਕਰਦਾ। ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਡੇਢ ਸਾਲ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਸੀ ਤੇ ਨਸ਼ੀਲੀਆਂ ਦਵਾਈਆਂ ਖਾਸ ਕਰਕੇ ਹੋਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਹੋਈ ਸੀ।
ਇਹ ਵੀ ਪੜ੍ਹੋ : ਕਮਲ ਕੌਰ ‘ਭਾਬੀ’ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਹੋਏ ਵੱਡੇ ਖੁਲਾਸੇ
ਸੈਲੂਨ ਵਿਚ ਕਾਰੀਗਰ ਤੋਂ ਵੀ ਪੁੱਛਗਿਛ ਕੀਤੀ ਗਈ ਤੇ ਇਸ ਪੂਰੇ ਕੇਸ ਨੂੰ ਲਖਨਊ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਈਡੀ ਦੀ ਟੀਮ ਵੱਲੋਂ ਨਸ਼ੀਲੇ ਦਵਾਈਆਂ ਦੇ ਕਾਰੋਬਾਰ ਨਾਲ ਇਸ ਦੇ ਤਾਰ ਜੋੜੇ ਜਾ ਰਹੇ ਹਨ। ਜੈ ਸਿੰਘ ਲਖਨਊ ਦੇ ਇਕ ਟਿਕਾਣੇ ਦੇ ‘ਤੇ ਵੀ ਰੇਡ ਮਾਰੀ ਜਾਂਦੀ ਹੈ। ਜੈ ਸਿੰਘ ਦਾ ਨਾਤਾ ਪੰਜਾਬ ਵਿਚ ਵੱਡੇ ਰੈਕੇਟ ਦੇ ਨਾਲ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: