ਜਲਾਲਾਬਾਦ ਦੇ ਪਿੰਡ ਮਹੱਲ ਵਿਖੇ ਐਕਸਾਈਜ਼ ਵਿਭਾਗ ਵੱਲੋਂ ਦਰਜਨਾਂ ਘਰਾਂ ਵਿਚ ਛਾਪੇ ਮਾਰੇ ਗਏ ਪਰ ਹੱਦ ਤਾਂ ਹੋ ਗਈ ਜਦੋਂ ਟੀਮ ਨੇ ਦੇਖਿਆ ਕਿ ਟਾਇਲਾਂ ਵਿਚ ਟੋਏ ਪੁੱਟੇ ਹੋਏ ਸਨ ਤੇ ਇਨ੍ਹਾਂ ਟੋਇਆਂ ਵਿਚ ਲਾਹਣ ਲੁਕਾ ਕੇ ਰੱਖੀ ਹੋਈ ਸੀ। ਮੌਕੇ ਉਤੇ ਟੀਮ ਵੱਲੋਂ ਸਾਰੀ ਲਾਹਣ ਨੂੰ ਨਸ਼ਟ ਕਰਵਾਇਆ ਗਿਆ। ਦਰਜਨਾਂ ਘਰਾਂ ਵਿਚ ਰੇਡ ਕੀਤੀ ਗਈ।
ਅੱਜ ਤੜਕਸਾਰ ਐਕਸਾਈਜ਼ ਵਿਭਾਗ ਦੇ ਸੀਆਈਏ ਸਟਾਫ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਟਾਇਲਾਂ ਵਿਚ ਵੱਡੇ-ਵੱਡੇ ਟੋਏ ਪੁੱਟ ਕੇ ਇਸ ਵਿਚ ਲਾਹਣ ਲੁਕੋ ਕੇ ਰੱਖੀ ਗਈ ਸੀ। 30-35 ਘਰਾਂ ਵਿਚ ਰੇਡ ਮਾਰੀ ਗਈ ਹੈ ਤੇ ਇਹ ਲਾਹਣ ਬਰਾਮਦ ਕੀਤੀ ਗਈ ਹੈ। 4000 ਲੀਟਰ ਤੇ 100 ਦੇ ਕਰੀਬ ਦੇਸੀ ਦਾਰੂ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: