ਕੇਰਲ ਪੋਰਟ ‘ਤੇ ਅੱਜ ਸਿੰਗਾਪੁਰ ਵਾਲੇ ਕੰਟੇਨਰ ਜਹਾਜ਼ MV Wan Hai 503 ਵਿਚ ਇਕ ਜ਼ੋਰਦਾਰ ਧਮਾਕਾ ਦੀ ਖਬਰ ਸਾਹਮਣੇ ਆਈ ਹੈ। ਇਹ ਜਾਣਕਾਰੀ ਮੁੰਬਈ ਸਥਿਤ ਮਰੀਨ ਆਪ੍ਰੇਸ਼ਨ ਸੈਂਟਰ ਨੇ ਕੋਚਿ ਸਥਿਤ ਆਪਣੇ ਕੇਂਦਰ ਤੋਂ ਦਿੱਤੀ। ਜਹਾਜ਼ 270 ਮੀਟਰ ਲੰਬਾ ਹੈ ਤੇ ਇਸ ਦਾ ਡਰਾਫਟ 12.5 ਮੀਟਰ ਦੱਸਿਆ ਗਿਆ ਹੈ। ਇਹ ਜਹਾਜ਼ 7 ਜੂਨ ਨੂੰ ਕੋਲੰਬੋ ਤੋਂ ਰਵਾਨਾ ਹੋਇਆ ਸੀ ਤੇ 10 ਜੂਨ ਨੂੰ ਮੁੰਬਈ ਪਹੁੰਚਣ ਦੀ ਉਮੀਦ ਸੀ।
ਜਾਣਕਾਰੀ ਮੁਤਾਬਕ ਧਮਾਕਾ ਜਹਾਜ਼ ਦੇ ਹੇਠਲੇ ਹਿੱਸੇ ਅੰਡਰਡੇਕ ਵਿਚ ਹੋਇਆ। ਘਟਨਾ ਸਮੇਂ ਜਹਾਜ਼ ਸਮੁੰਦਰ ਵਿਚ ਕੇਰਲ ਤਟ ਕੋਲ ਸੀ। ਬਲਾਸਟ ਮਗਰੋਂ ਜਹਾਜ਼ ਨੂੰ ਭਿਆਨਕ ਅੱਗ ਗਈ। 4 ਕੋਸਟ ਗਾਰਡ ਬਚਾਅ ਕਾਰਜ ‘ਚ ਜੁਟੇ ਹੋਏ ਹਨ। ਵਿਦੇਸ਼ੀ ਮਾਲ ਵਾਹਕ ਸ਼ਿਪ ਚ 22 ਲੋਕ ਸਵਾਰ ਸਨ। ਸਾਰੇ ਲਾਪਤਾ ਲੋਕ ਵਿਦੇਸ਼ੀ ਦੱਸੇ ਜਾ ਰਹੇ ਹਨ। ਵਿਦੇਸ਼ੀ ਮਾਲ ਵਾਹਕ ਸ਼ਿਪ ਮੁੰਬਈ ਜਾ ਰਿਹਾ ਸੀ
ਵੀਡੀਓ ਲਈ ਕਲਿੱਕ ਕਰੋ -:
।