ਮਸ਼ਹੂਰ ਗਾਇਕ ਰੰਮੀ ਰੰਧਾਵਾ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਉਨ੍ਹਾਂ ਨੂੰ ਵੱਡਾ ਝਟਕਾ ਲੱਗਿਆ ਹੈ। ਲਾਡਲੀ ਧੀ ਗੁਨੀਤ ਕੌਰ ਰੰਧਾਵਾ ਨੇ ਛੋਟੀ ਉਮਰੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦਾ ਹੋਇਆ ਦੇਹਾਂਤ ਹੋ ਗਿਆ ਹੈ। ਰੰਮੀ ਰੰਧਾਵਾ ਨੇ ਉਨ੍ਹਾਂ ਦੇ ਬਲਦੇ ਸੀਵੇ ਦੀ ਵੀਡੀਓ ਸਾਂਝੀ ਕੀਤੀ ਹੈ ਜੋ ਕਿ ਹਰ ਇਕ ਦੇ ਮਨ ਨੂੰ ਝਿੰਜੋੜ ਕੇ ਰੱਖ ਦਿੰਦੀ ਹੈ।
ਨਾਲ ਹੀ ਗਾਇਕ ਰੰਮੀ ਰੰਧਾਵਾ ਨੇ ਭਾਵੁਕ ਪੋਸਟ ਵੀ ਪਾਈ ਹੈ। ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਧੀਆਂ ਦੇ ਨਾਲ ਵੱਸਣ ਘਰ-ਬਾਰ ਦੁਨੀਆ ਵਾਲਿਓ, ਧੀਆਂ ਹੁੰਦੀਆਂ ਵਿਹੜੇ ਦਾ ਸ਼ਿੰਗਾਰ ਦੁਨੀਆ ਵਾਲਿਓ”। ਸਾਡੀ ਸਿਆਣੀ ਫੁੱਲਾਂ ਵਾਲੀ ਧੀ ਗੁਨੀਤ ਕੌਰ ਰੰਧਾਵਾ ਸਾਡੇ ਵਿਚ ਨਹੀਂ ਰਹੀ। ਸਭ ਤੋਂ ਵੱਡਾ ਦੁੱਖ ਧੀ ਦਾ ਤੁਰ ਦਾ ਜਾਣਾ ਹੈ। ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਧੀਆਂ ਨੂੰ ਪਿਆਰ ਕਰਿਆ ਕਰੋ, ਘਰ ਦੀ ਰੂਹ ਹੁੰਦੀਆਂ ਨੇ ਧੀਆਂ ਬਹੁਤ ਪਿਆਰਾ ਗੀਤ ਹਮੇਸ਼ਾ ਯਾਦ ਰਹੇਗਾ ਦਿਲਾਂ ਵਿਚ ਮੇਰੇ ਬੱਚੇ…. ਇਸ ਪੋਸਟ ਦੇ ਆਉਣ ਨਾਲ ਫੈਨਜ਼ ਵੀ ਦੁੱਖ ਪ੍ਰਗਟਾ ਰਹੇ ਹਨ।
ਇਹ ਵੀ ਪੜ੍ਹੋ : ਪਾਣੀ ਦਾ ਮੁੱਦੇ ‘ਤੇ ਪਾਰਟੀਆਂ ਹੋਈਆਂ ਇਕਜੁੱਟ! CM ਮਾਨ ਬੋਲੇ, ‘ਸਾਰੇ ਆਗੂ ਪੰਜਾਬ ਨਾਲ ਖੜ੍ਹੇ ਨੇ…’
ਪੰਜਾਬੀ ਗਾਇਕੀ ਦੀ ਗੱਲ ਕਰੀਏ ਤਾਂ ਰੰਮੀ ਤੇ ਪ੍ਰਿੰਸ ਰੰਧਾਵਾ ਦੀ ਜੋੜੀ ਦਾ ਵੱਖਰਾ ਮੁਕਾਮ ਹੈ। ਸੱਭਿਆਚਾਰਕ ਗੀਤਾਂ ਨਾਲ ਮਿਊਜ਼ਿਕ ਇੰਡਸਟਰੀ ਵਿਚ ਉਨ੍ਹਾਂ ਨੇ ਆਪਣੇ ਗੀਤਾਂ ਨਾਲ ਵੱਖਰੀ ਪਛਾਣ ਬਣਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: