ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਦੇ GTB ਐਨਕਲੇਵ ਥਾਣਾ ਖੇਤਰ ਵਿੱਚ MIG ਫਲੈਟ ਜਲ ਬੋਰਡ ਦੇ ਗੇਟ ਦੇ ਸਾਹਮਣੇ ਇੱਕ ਕੁੜੀ ਦੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਲਗਭਗ 20 ਸਾਲ ਦੀ ਇੱਕ ਕੁੜੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। FSL ਤੇ ਕ੍ਰਾਈਮ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Girl shot dead in Delhi
ਸ਼ਾਹਦਰਾ ਜ਼ਿਲ੍ਹੇ ਦੇ DSP ਪ੍ਰਸ਼ਾਂਤ ਗੌਤਮ ਅਤੇ ਐਡੀਸ਼ਨਲ DCP ਨੇਹਾ ਯਾਦਵ ACP ਪੁਲਿਸ ਸਟੇਸ਼ਨ ਦੇ SHO, ਕ੍ਰਾਈਮ ਟੀਮ, FSL ਟੀਮ, ਸਪੈਸ਼ਲ ਸਟਾਫ ਟੀਮ ਦੇ ਨਾਲ ਮੌਕੇ ‘ਤੇ ਪਹੁੰਚੇ ਜਿੱਥੇ ਐਡੀਸ਼ਨਲ DCP ਨੇਹਾ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੜਕੀ ਦੀ ਉਮਰ ਲਗਭਗ 20 ਸਾਲ ਹੈ ਪਰ ਉਸਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ, ਉਹ ਕਿੱਥੇ ਰਹਿੰਦੀ ਹੈ ਅਤੇ ਉਸਦਾ ਨਾਮ ਕੀ ਹੈ।
ਇਹ ਵੀ ਪੜ੍ਹੋ : AAP ਵਿਧਾਇਕ ਕੁਲਵੰਤ ਸਿੰਘ ਦੇ ਟਿਕਾਣਿਆਂ ‘ਤੇ ED ਦੀ ਰੇਡ, 48,000 ਕਰੋੜ ਦੇ ਫਰਾਡ ਨਾਲ ਜੁੜਿਆ ਮਾਮਲਾ
ਹਾਲਾਂਕਿ, ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇਸਨੂੰ GTB ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਹੈ। ਪੁਲਿਸ ਟੀਮ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਕੌਣ ਸਨ, ਉਹ ਕਿੱਥੋਂ ਆਏ ਸਨ ਅਤੇ ਕਿੱਥੇ ਗਏ।
ਵੀਡੀਓ ਲਈ ਕਲਿੱਕ ਕਰੋ -:
