ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਵਿਚ ਸਹੁਰੇ ਪਰਿਵਾਰ ਵੱਲੋਂ ਕੁੜੀ ਨੂੰ ਲੱਖਾਂ ਰੁਪਏ ਲਾ ਕੇ ਵਿਦੇਸ਼ ਭੇਜਿਆ ਗਿਆ ਤੇ ਫਿਰ ਉਥੇ ਜਾ ਕੇ ਕੁੜੀ ਮੁਕਰ ਜਾਂਦੀ ਹੈ ਤੇ ਮੁੰਡੇ ਨੂੰ ਬਾਹਰ ਨਹੀਂ ਬੁਲਾਉਂਦੀ। ਅਜਿਹਾ ਹੀ ਇਕ ਹੋਰ ਮਾਮਲਾ ਹੁਸ਼ਿਆਰਪੁਰ ਦੇ ਸੈਲਾ ਕਲਾਂ ਤੋਂ ਸਾਹਮਣੇ ਆਇਆ ਹੈ ਜਿਥੇ ਕੈਨੇਡਾ ਪਹੁੰਚਣ ਦੇ ਬਾਅਦ ਕੁੜੀ ਮੁਕਰ ਗਈ। ਉਸ ਨੇ ਮੁੰਡੇ ਦਾ ਨੰਬਰ ਬਲਾਕ ਕਰ ਦਿੱਤਾ। ਮੁੰਡਾ ਲਗਾਤਾਰ ਪ੍ਰੇਸ਼ਾਨ ਲੱਗਾ ਸੀ।
ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ ਵਜੋਂ ਹੋਈ ਹੈ। ਉਸ ਦਾ ਰਿਸ਼ਤਾ 2022 ਨੂੰ ਨਵਜੋਤ ਕੌਰ ਨਾਲ ਹੋਇਆ। ਲੜਕੀ ਨਵਜੋਤ ਨੂੰ ਕੈਨੇਡਾ ਭੇਜਣ ਲਈ ਉਸ ਦੇ ਪਿਤਾ ਬਲਵਿੰਦਰ ਕੌਰ ਤੇ ਲੜਕੀ ਦੇ ਭਰਾ ਦੇ ਖ਼ਾਤੇ ਵਿਚ ਕੁੱਲ 20 ਲੱਖ ਰੁਪਏ ਹੋਰ ਪਾ ਦਿੱਤੇ। ਇੰਨਾ ਹੀ ਨਹੀਂ ਕੁੜੀ ਦੀ ਟਿਕਟ ਦਾ ਖਰਚ ਵੀ ਮੁੰਡੇ ਵਾਲਿਆਂ ਨੇ ਚੁੱਕਿਆ ਤੇ ਇਸ ਤੋਂ ਇਲਾਵਾ 500 ਕੈਨੇਡੀਅਨ ਡਾਲਰ ਵੀ ਲੜਕੀ ਨੂੰ ਨਾਲ ਦੇ ਕੇ ਭੇਜੇ।
ਇਹ ਵੀ ਪੜ੍ਹੋ : RC ਤੇ ਡਰਾਈਵਿੰਗ ਲਾਇਸੈਂਸ ਬਣਾਉਣ ਵਾਲਿਆਂ ਲਈ ਵੱਡੀ ਖਬਰ, ਸਰਕਾਰ ਵੱਲੋਂ ਜਾਰੀ ਹੋਏ ਨਵੇਂ ਹੁਕਮ
ਡੇਢ ਸਾਲ ਤੱਕ ਤਾਂ ਉਹ ਕਰਨਵੀਰ ਨੂੰ ਵਿਦੇਸ਼ ਬੁਲਾਉਣ ਦੇ ਝਾਂਸੇ ਦਿੰਦੀ ਰਹੀ ਬਾਅਦ ਵਿਚ ਪਤਾ ਲੱਗਾ ਕਿ ਕੈਨੇਡਾ ਵਿਚ ਕੁੜੀ ਦੀ ਕਿਸੇ ਨਾਲ ਗੱਲਬਾਤ ਹੈ। ਨਵਜੋਤ ਦੇ ਪਰਿਵਾਰਕ ਮੈਂਬਰਾਂ ਨੇ ਪੈਸੇ ਮੋੜਨ ਲਈ ਕਿਹਾ ਪਰ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਪ੍ਰੇਸ਼ਾਨ ਹੋ ਕੇ ਮੁੰਡੇ ਨੇ ਖੌਫਨਾਕ ਕਦਮ ਚੁੱਕਿਆ ਤੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਵੀਡੀਓ ਲਈ ਕਲਿੱਕ ਕਰੋ -: