ਗੈਰ-ਕਾਨੂੰਨੀ ਢੰਗ ਰਾਹੀਂ ਅਮਰੀਕਾ ਜਾਣ ਵਾਲੇ ਪ੍ਰਵਾਸੀਆਂ ਦੀ ਭਾਰਤ ਆ ਰਹੀ ਦੂਜੀ ਫਲਾਈਟ ਜੋ ਅੰਮ੍ਰਿਤਸਰ ਵਿਖੇ ਉਤਰੇਗੀ ਉਸ ਵਿੱਚ 67 ਪੰਜਾਬੀਆਂ ਦੇ ਵਿੱਚ ਇੱਕ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਾਣੀਆਂ ਦਾ ਗੁਰਮੀਤ ਹੈ। ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਗੁਰਮੀਤ ਦੇ ਡਿਪੋਰਟ ਹੋ ਕੇ ਆਉਣ ਦੀ ਕੋਈ ਜਾਣਕਾਰੀ ਨਹੀਂ। ਜਦੋਂ ਇਸ ਗੱਲ ਦਾ ਪਤਾ ਉਸ ਦੇ ਬਜ਼ੁਰਗ ਮਾਤਾ ਪਿਤਾ ਅਤੇ ਪਤਨੀ ਨੂੰ ਲੱਗਦਾ ਹੈ ਤਾਂ ਉਨ੍ਹਾਂ ਦੀਆਂ ਅੱਖਾਂ ਦੇ ਵਗ ਰਹੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ।
ਗੁਰਮੀਤ ਦੇ ਪਿਤਾ ਚੁੰਨੀ ਲਾਲ ਨੇ ਦੱਸਿਆ ਕਿ ਉਸ ਦਾ ਲੜਕਾ ਨਵੰਬਰ 24 ਨੂੰ ਮੈਕਸੀਕੋ ਗਿਆ ਸੀ ਅਤੇ 22 ਜਨਵਰੀ ਨੂੰ ਲਾਸਟ ਫੋਨ ਆਇਆ ਸੀ ਕਿ ਉਹ ਮੈਕਸੀਕੋ ਬਾਡਰ ਦੀ ਕੰਧ ਟੱਪ ਗਿਆ । ਤੇ ਕੈਂਪ ਵਿੱਚ ਪਹੁੰਚਦਿਆਂ ਹੀ ਉਸ ਨੂੰ ਅਮਰੀਕਾ ਫੌਜ ਵੱਲੋਂ ਕਾਬੂ ਕਰ ਲਿਆ ਗਿਆ, ਨੂੰ ਹੁਣ ਭਾਰਤ ਯਾਨੀ ਕਿ ਪੰਜਾਬ ਉਸ ਦੇ ਘਰ ਵਾਪਸ ਭੇਜਿਆ ਜਾ ਰਿਹਾ ਹੈ।
ਗੁਰਮੀਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ 40 ਲੱਖ ਰੁਪਿਆ ਖਰਚ ਕੇ ਅਮੇਰੀਕਾ ਗਿਆ ਸੀ ਤੇ ਇਸ ਲਈ ਉਨ੍ਹਾਂ ਨੇ ਆਪਣੇ ਘਰ ਤੱਕ ਨੂੰ ਗਿਰਵੀ ਰੱਖ ਦਿੱਤਾ ਹੈ ਤੇ ਹੁਣ ਉਹ ਇਹਨਾਂ ਪੈਸਿਆਂ ਨੂੰ ਕਿਸ ਤਰ੍ਹਾਂ ਉਤਾਰਨਗੇ ਇਸ ਬਾਰੇ ਹੀ ਸੋਚ-ਸੋਚ ਕੇ ਉਨ੍ਹਾਂ ਦੀਆਂ ਅੱਖਾਂ ਦੇ ਹੰਝੂ ਵਗੀ ਜਾ ਰਹੇ ਹਨ ਗੁਰਮੀਤ ਦੇ ਦੋ ਛੋਟੇ ਛੋਟੇ ਬੱਚੇ ਹਨ ਤੇ ਇੱਕ ਭਾਈ ਤੇ ਤਿੰਨ ਭੈਣਾਂ ਹਨ । ਗੁਰਮੀਤ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹ ਇਧਰ ਵੀ ਦਿਹਾੜੀ ਦਾ ਕੰਮ ਹੀ ਕਰਦਾ ਸੀ ਅਤੇ ਉਹ ਖੁਦ ਬਜ਼ੁਰਗ ਹਾਲਤ ਵਿੱਚ ਹਨ ਤੇ ਹੁਣ ਉਹ ਕਿਸ ਤਰ੍ਹਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਗੇ ਇਸ ਦਾ ਰੱਬ ਹੀ ਰਾਖਾ ਹੈ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ ਨੂੰ ਲੈਣ ਏਅਰਪੋਰਟ ਪਹੁੰਚੇ CM ਮਾਨ, ਕਹੀ ਇਹ ਗੱਲ
ਸ਼ਹਿਰ ਦੇ ਕੌਂਸਲਰ ਸਾਖੀ ਰਾਮ ਨੇ ਕਿਹਾ ਕਿ ਸਰਕਾਰ ਵੱਲੋਂ ਉਨਾਂ ਦੀ ਜ਼ਰੂਰ ਮਦਦ ਕੀਤੀ ਜਾਣੀ ਚਾਹੀਦੀ ਹੈ ਜਾਂ ਇਨ੍ਹਾਂ ਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਜਾਂ ਪੈਸੇ ਵਾਪਸ ਕਰਵਾਏ ਜਾਣੇ ਚਾਹੀਦੇ ਹਨ।
ਵੀਡੀਓ ਲਈ ਕਲਿੱਕ ਕਰੋ -:
