ਪੰਜਾਬ ਵਿਚ ਆਉਣ ਵਾਲੇ 3 ਦਿਨਾਂ ਵਿਚ ਗਰਮੀ ਲੋਕਾਂ ਨੂੰ ਹੋਰ ਸਤਾਉਣ ਵਾਲੀ ਹੈ। ਤਿੰਨ ਦਿਨਾਂ ਲਈ ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਦਿਨ ਭਰ ਲੂ ਚੱਲੇਗੀ। ਦਿਨ ਵਿਚ ਹੀ ਨਹੀਂ ਸਗੋਂ ਰਾਤ ਵਿਚ ਵੀ ਗਰਮੀ ਪ੍ਰੇਸ਼ਾਨ ਕਰੇਗੀ। ਸੂਬੇ ਵਿਚ ਤਾਪਮਾਨ ਸਾਧਾਰਨ ਤੋਂ ਕਾਫੀ ਵੱਧ ਰਹਿਣ ਦੀ ਸੰਭਾਵਨਾ ਹੈ।
12 ਜੂਨ ਤੋਂ ਸੂਬੇ ਵਿਚ ਹਾਲਾਤ ਸਥਿਰ ਹੋਣ ਦੀ ਗੱਲ ਕਹੀ ਜਾ ਰਹੀ ਹੈ। ਸੂਬੇ ਦੇ ਔਸਤ ਅਧਿਕਤਮ ਤਾਪਮਾਨ ਵਿਚ 2.5 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ ਜੋ ਸਾਧਾਰਨ ਤੋਂ 3.5 ਡਿਗਰੀ ਸੈਲਸੀਅਸ ਵੱਧ ਹੈ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿਚ 44.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਘੱਟੋ-ਘੱਟ ਤਾਪਮਾਨ ਵਿਚ ਵੀ 1.2 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਗਿਆ ਹੈ ਜੋ ਸਾਧਾਰਨ ਤੋਂ 3 ਡਿਗਰੀ ਸੈਲਸੀਅਸ ਵੱਧ ਹੈ। ਅੱਜ ਪੰਜਾਬ ਵਿਚ ਤਾਪਮਾਨ 45 ਡਿਗਰੀ ਨੂੰ ਪਾਰ ਕਰ ਸਕਦਾ ਹੈ।
ਅੱਜ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਫਰੀਦਕੋਟ ਤੇ ਮੁਕਤਸਰ ਜ਼ਿਲ੍ਹਿਆਂ ਵਿਚ ਓਰੈਂਜ ਅਲਰਟ ਜਾਰੀ ਕੀਤਾ ਗਿਆ ਹੈ ਦੂਜੇ ਪਾਸੇ ਲੁਧਿਆਣਾ, ਫਿਰੋਜ਼ਪੁਰ, ਫਾਜ਼ਿਲਕਾ, ਮਾਨਸਾ, ਬਠਿੰਡਾ ਤੇ ਮੋਗਾ ਵਿਚ ਯੈਲੋ ਅਲਰਟ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਅਹਿਮ ਖਬਰ, ਪੰਜਾਬ ਦੇ ਸਕੂਲਾਂ ‘ਚ ਲਾਗੂ ਹੋਇਆ ਨਵਾਂ ਸਿੱਖਿਆ ਮਾਡਲ
10 ਜੂਨ ਨੂੰ ਵੀ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਜਾਰੀ ਰਹੇਗਾ ਪਰ 11 ਜੂਨ ਨੂੰ ਹਾਲਾਤ ਸਥਿਰ ਹੋਣ ਦੀ ਉਮੀਦ ਹੈ। 12 ਜੂਨ ਤੱਕ ਪੂਰੇ ਸੂਬੇ ਵਿਚ ਆਮ ਸਥਿਤੀ ਵਾਪਸ ਆਉਣ ਦੀ ਸੰਭਾਵਾ ਹੈ। ਅੰਮ੍ਰਿਤਸਰ ਵਿਚ 44 ਡਿਗਰੀ, ਲੁਧਿਆਣਾ ਵਿਚ 43.4 ਡਿਗਰੀ, ਪਟਿਆਲਾ ਵਿਚ 42.8 ਡਿਗਰੀ, ਪਠਾਨਕੋਟ ‘ਚ 43.0ਡਿਗਰੀ ਤੇ ਬਠਿੰਡਾ ਵਿਚ 43.4 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਗੁਰਦਾਸਪੁਰ ਵਿਚ 39.0 ਡਿਗਰੀ, ਬਠਿੰਡਾ ਵਿਚ 44.8 ਡਿਗਰੀ, ਫਰੀਦਕੋਟ ਵਿਚ 43.0 ਡਿਗਰੀ, ਫਿਰੋਜ਼ਪੁਰ ਵਿਚ 42.3 ਡਿਗਰੀ ਤੇ ਹੁਸ਼ਿਆਰਪੁਰ ਵਿਚ 40.09 ਡਿਗਰੀ ਤਾਪਮਾਨ ਦਰਜ ਹੋਇਆ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਇਹ ਸਥਿਤੀ ਬਣੀ ਰਹਿ ਸਕਦੀ ਹੈ ਤੇ ਲੋਕਾਂ ਤੋਂ ਬਿਨਾਂ ਕੰਮ ਤੋਂ ਧੁੱਪ ਵਿਚ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: