ਲੌਕਡਾਊਨ ਵਿੱਚ ਹਿਨਾ ਖਾਨ ਦਾ ਵਰਕਆਊਟ,ਸ਼ੇਅਰ ਕੀਤੀਆਂ sun-kissed ਤਸਵੀਰਾਂ

hina khan sunkissed pics tv actress instagram post actress hina lockdown

1 of 10

hina khan sunkissed pics:ਅਦਾਕਾਰਾ ਹਿਨਾ ਖਾਨ ਇੱਕ ਤੋਂ ਬਾਅਦ ਇੱਕ ਸਫਲਤਾ ਦੀਆਂ ਪੌੜੀਆਂ ਚੜ੍ਹ ਰਹੀ ਹੈ। ਹਿਨਾ ਖਾਨ ਦੀ ਫੈਨ ਫਾਲੋਇੰਗ ਕਿਸੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਹੈ।

ਹਿਨਾ ਖਾਨ ਦੀ ਅਦਾਕਾਰੀ ਨੂੰ ਦਰਸ਼ਕਾ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹਿਨਾ ਖਾਨ ਸੋਸ਼ਲ ਮੀਡੀਆ ‘ਤੇ ਆਪਣੇ ਦਰਸ਼ਕਾਂ ਦਾ ਵੀ ਖਿਆਲ ਰੱਖਦੀ ਰਹਿੰਦੀ ਹੈ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀ।

 ਉਹ ਅਕਸਰ ਪ੍ਰਸ਼ੰਸਕਾਂ ਨਾਲ ਆਪਣੀਆਂ ਫੋਟੋਆਂ ਸਾਂਝੀਆਂ ਕਰਦੀ ਰਹਿੰਦੀ ਹੈ। ਹਿਨਾ ਖਾਨ ਦੀ ਇੰਸਟਾਗ੍ਰਾਮ ਪ੍ਰੋਫਾਈਲ ਉਸ ਦੀਆਂ ਖੂਬਸੂਰਤ ਤਸਵੀਰਾਂ ਨਾਲ ਭਰੀ ਰਹਿੰਦੀ ਹੈ।

 ਕਈ ਵਾਰ ਗਲੈਮਰਸ ਅੰਦਾਜ਼ ਵਿਚ ਅਤੇ ਕਈ ਵਾਰ ਰਵਾਇਤੀ ਅੰਦਾਜ਼ ਵਿਚ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ। ਹਿਨਾ ਖਾਨ ਦੀਆਂ ਜ਼ਿਆਦਾਤਰ ਪੋਸਟਾਂ ਵਿੱਚ ਤੁਸੀਂ ਦੇਖੋਂਗੇ ਕਿ ਅਦਾਕਾਰਾ ਨੂੰ ਸੂਰਜ ਦੀਆਂ ਕਿਰਨਾਂ ਬਹੁਤ ਪਸੰਦ ਹਨ।

ਉਹ ਸਕਾਰਾਤਮਕ ਮਹਿਸੂਸ ਕਰਨ ਲਈ ਸੂਰਜ ਦੀ ਰੋਸ਼ਨੀ ਨੂੰ ਮਹਿਸੂਸ ਕਰਦੇ ਹਨ।

ਆਪਣੀਆਂ ਸਨ ਕਿਸਡ ਫੋਟੋਆਂ ਨਾਲ, ਉਹ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀ ਹੈ।

ਹਿਨਾ ਖਾਨ ਨੇ ਹਾਲ ਹੀ ਵਿੱਚ ਆਪਣੀਆਂ ਕੁਝ sun-kissed ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਇਹ ਤਸਵੀਰਾਂ ਇੰਸਟਾਗ੍ਰਾਮ ਸਟੋਰੀ ਤੇ ਪੋਸਟ ਕੀਤੀਆਂ ਹਨ।

 ਉਹ ਕੈਜ਼ੁਅਲ ਆਊਟਫਿੱਟਸ ਵਿੱਚ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ।

hina khan sunkissed pics

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਲਾਕਡਾਊਨ ਦੌਰਾਨ ਸਾਰੇ ਹੀ ਸਿਤਾਰੇ ਆਪਣੇ ਘਰਾਂ ਵਿੱਚ ਬੰਦ ਹਨ ਅਤੇ ਇਸ ਦੌਰਾਨ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿ ਰਹੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨਾਲ ਜੁੜੇ ਹੋਏ ਹਨ ਅਤੇ ਆਪਣੇ ਨਾਲ ਜੁੜੀ ਹੋਈ ਹਰ ਅਪਡੇਟ ਉਨ੍ਹਾਂ ਨੂੰ ਦੇ ਰਹੇ ਹਨ।

ਦੱਸ ਦੇਈਏ ਕਿ ਹਿਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਇਸ ਲਾਕਡਾਊਨ ਦੌਰਾਨ ਸ਼ੇਅਰ ਕੀਤੀਆਂ ਹਨ।

hina khan sunkissed pics

 ਕਿਸੇ ਵੀਡੀਓ ਵਿੱਚ ਉਹ ਘਰ ਵਿੱਚ ਝਾੜੂ ਲਗਾਉਂਦੀ ਦਿਖਦੀ ਹੈ ਤਾਂ ਕਿਸੇ ਵੀਡੀਓ ਵਿੱਚ ਉਹ ਭਾਂਡੇ ਸਾਫ ਕਰ ਰਹੀ ਹੈ। ਕੰਮ ਦੀ ਗੱਲ ਕਰੀਏ ਤਾਂ ਹਿਨਾ ਜਲਦੀ ਹੀ ‘ਦਿ ਲਾਸਟ ਵਿਸ਼’ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿਚ ਉਹ ਇਕ ਵਿਆਹੁਤਾ ਔਰਤ ਦਾ ਕਿਰਦਾਰ ਨਿਭਾ ਰਹੀ ਹੈ।

hina khan sunkissed pics