ਬੀਤੇ ਦਿਨੀਂ ਲੁਧਿਆਣਾ ਦੇ ਡੇਹਲੋਂ ਰੋਡ ਵਿਖੇ ਖਾਣਾ ਖਾਣ ਘਰੋਂ ਬਾਹਰ ਗਏ ਪਰਿਵਾਰ ‘ਤੇ ਕੁਝ ਲੁਟੇਰਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਉਨ੍ਹਾਂ ਵੱਲੋਂ ਮਹਿਲਾ ਦੀ ਮਾਰਕੁੱਟ ਕਰਕੇ ਕਤਲ ਕੀਤੇ ਜਾਣ ਦਾ ਦੋਸ਼ ਲੱਗਾ ਸੀ ਤੇ ਜਦੋਂ ਪੁਲਿਸ ਨੇ ਕੇਸ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਪਤੀ ਹੀ ਪਤਨੀ ਦਾ ਕਾਤਲ ਨਿਕਲਿਆ ਹੈ।
ਜਾਂਚ ਵਿਚ ਪਤਾ ਲੱਗਾ ਹੈ ਕਿ ਪਤੀ ਨੇ ਢਾਈ ਲੱਖ ਰੁਪਏ ਵਿਚ ਆਪਣੀ ਪਤਨੀ ਨੂੰ ਮਾਰਨ ਲਈ ਸੁਪਾਰੀ ਦਿੱਤੀ ਗਈ ਸੀ। ਪਤੀ 50,000 ਰੁਪਏ ਪਹਿਲਾਂ ਦੇ ਚੁੱਕਾ ਤੇ 2 ਲੱਖ ਹੋਰ ਦੇਣੇ ਸਨ। ਪਹਿਲਾਂ ਵੀ ਦੋ ਵਾਰ ਇਹ ਵਿਅਕਤੀ ਪਤਨੀ ਨੂੰ ਮਾਰਨ ਦੀ ਪਲਾਨਿੰਗ ਕਰ ਚੁੱਕਿਆ ਸੀ।
ਜਾਣਕਾਰੀ ਮੁਤਾਬਕ ਪਤੀ ਦੇ ਇਕ ਮਹਿਲਾ ਨਾਲ ਪ੍ਰੇਮ ਸਬੰਧ ਸਨ ਜਿਸ ਕਰਕੇ ਉਸ ਨੇ ਪਤਨੀ ਨੂੰ ਮਰਵਾ ਦਿੱਤਾ। ਪਤਨੀ ਨੂੰ ਪਤੀ ਦੇ ਪ੍ਰੇਮ ਸਬੰਧਾਂ ਬਾਰੇ ਪਤਾ ਲੱਗਗਿਆ ਸੀ। ਮਾਮਲੇ ਵਿਚ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
