ਤਰਨਤਾਰਨ ਤੋਂ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿਥੇ ਹਾਲੇ ਵਿਆਹ ਨੂੰ ਕੁਝ ਹੀ ਮਹੀਨੇ ਹੋਏ ਸਨ ਤੇ ਵਿਆਹ ਦਾ ਚਾਅ ਵੀ ਨਹੀਂ ਉਤਰਿਆ ਸੀ ਕਿ ਕੁੜੀ ਦੇ ਪਤੀ ਦਾ ਕਤਲ ਕੀਤੇ ਜਾਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ ਜਗਦੀਸ਼ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਤਰਨਤਾਰਨ ਵਿਖੇ ਸਰਾਂ ਕੋਲ ਮੋਟਰਸਾਈਕਲ ‘ਤੇ ਜਾਂਦੇ ਮੁੰਡੇ ਦਾ ਕੁਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਜਦੋਂ ਮ੍ਰਿਤਕ ਦੇਹ ਹਸਪਤਾਲ ਪਹੁੰਚਦੀ ਹੈ ਤਾਂ ਪੂਰਾ ਪਰਿਵਾਰ ਭੁੰਬਾ ਮਾਰ-ਮਾਰ ਰੋਂਦਾ ਹੈ।
ਇਹ ਵੀ ਪੜ੍ਹੋ : ਚਾਹ ਦੀਆਂ ਚੁਸਕੀਆਂ ਲੈਂਦੇ ਮੁੰਡੇ ‘ਤੇ ਚੜ੍ਹਿਆ ਓਵਰਸਪੀਡ ਟਰੱਕ, ਦਰਦਨਾਕ ਹਾਦਸੇ ‘ਚ ਸ਼ਖਸ ਦੀ ਗਈ ਜਾਨ
ਪਤੀ ਦੀ ਮੌਤ ਤੋਂ ਬਾਅਦ ਘਰਵਾਲੀ ਦਾ ਹਾਲ ਨਹੀਂ ਦੇਖਿਆ ਜਾਂਦਾ । ਕੁੜੀ ਨੇ ਪਤੀ ਦੇ ਕਤਲ ਪਿੱਛੇ ਸ਼ਾਮਲ ਲੋਕਾਂ ਦਾ ਨਾਂ ਵੀ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਂਝ ਕਤਲ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
