ਪੰਜਾਬ ਸਰਕਾਰ ਦੀ ਅਹਿਮ ਕੈਬਨਿਟ ਮੀਟਿੰਗ ਅੱਜ ਹੋਵੇਗੀ। ਮੀਟਿੰਗ ਸ਼ਾਮ ਚਾਰ ਵਜੇ ਸੀਐੱਮ ਰਿਹਾਇਸ਼ ‘ਤੇ ਹੋਵੇਗੀ। ਇਸ ਦੌਰਾਨ ਕਈ ਫੈਸਲਿਆਂ ‘ਤੇ ਮੋਹਰ ਲੱਗੇਗੀ। ਇਹ ਇਕ ਮਹੀਨੇ ਵਿਚ ਤੀਜੀ ਕੈਬਨਿਟ ਮੀਟਿੰਗ ਹੈ। ਇਸ ਦੌਰਾਨ ਰੰਗਲਾ ਪੰਜਬਾ ਸਕੀਮ ਲਈ ਸਰਕਾਰ ਨੇ ਗਾਈਡਲਾਈਨ ਤਿਆਰ ਕੀਤੀ ਹੈ। ਉਸ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਹੈ। ਸਕੀਮ ਤਹਿਤ ਸੂਬੇ ਦੇ 117 ਵਿਧਾਨ ਸਭਾ ਹਲਕਿਆਂ 585 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸ ਦੇ ਬਾਅਦ ਸਾਰੇ ਹਲਕਿਆਂ ਵਿਚ ਲੋਕਾਂ ਦੀ ਸਹੂਲਤ ਮੁਤਾਬਕ 5 ਕਰੋੜ ਤੱਕ ਦੇ ਵਿਕਾਸ ਕੰਮ ਹੋ ਸਕਣਗੇ। ਪਹਿਲਾਂ ਇਸ ਤਰ੍ਹਾਂ ਦੀ ਸਹੂਲਤ ਨਹੀਂ ਸੀ।
ਇਹ ਵੀ ਪੜ੍ਹੋ : ਪਹਿਲਗਾਮ ਹ/ਮ.ਲੇ ਦਾ ਅਸਰ, ਇਕ ਹੀ ਦਿਨ ‘ਚ 500 ਤੋਂ ਜ਼ਿਆਦਾ ਟੂਰ ਪੈਕੇਜ ਕੈਂਸਲ, 260 ਟਿਕਟਾਂ ਹੋਈਆਂ ਰੱਦ
ਇਸ ਤੋਂ ਪਹਿਲਾਂ 11 ਅਪ੍ਰੈਲ ਨੂੰ ਕੈਬਨਿਟ ਮੀਟਿੰਗ ਹੋਈ। ਇਸ ਵਿਚ ਏਜੀ ਦਫਤਰ ਵਿਚ ਹੋਣ ਵਾਲੀ ਨਿਯੁਕਤੀ ਨੂੰ ਲੈ ਕੇ ਰਿਜ਼ਰਵੇਸ਼ਨ ਵਿਚ ਵਿਵਸਥਾ ਨਹੀਂ ਸੀ ਪਰ ਹੁਣ ਰਿਜਰਵੇਸ਼ਨ ਵਿਚ ਇਸ ਦੀ ਵਿਵਸਥਾ ਕੀਤੀ ਗਈ। ਇਸ ਤੋਂ ਪਹਿਲਾਂ 3 ਅਪ੍ਰੈਲ ਨੂੰ ਮੀਟਿੰਗ ਹੋਈ। ਇਸ ਵਿਚ ਹੁਣ 50 ਤੋਂ ਵੱਧ ਉਮਰ ਨੂੰ ਲੋਕ ਫ੍ਰੀ ਧਾਰਮਿਕ ਥਾਵਾਂ ਦੀ ਯਾਤਰਾ ਦੀ ਸਹੂਲਤ ਦਿੱਤੀ ਸੀ। ਇਸ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ। ਇਸ ਲਈ 100 ਕਰੋੜ ਦਾ ਬਜਟ ਰੱਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
