ਹਨੀਮੂਨ ਮਨਾਉਣ ਮੇਘਾਲਿਆ ਗਏ ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੁਵੰਸ਼ੀ ਦੀ ਹੱਤਿਆ ਉਸ ਦੀ ਪਤਨੀ ਸੋਨਮ ਨੇ ਹੀ ਕਰਾਈ ਸੀ। ਉਸ ਨੇ ਯੂਪੀ ਦੇ ਗਾਜੀਪੁਰ ਵਿਚ ਸਰੇਂਡਰ ਕੀਤਾ ਹੈ। ਵਾਰਦਾਤ ਵਿਚ ਸ਼ਾਮਲ ਤਿੰਨ ਹਮਲਾਵਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਹਮਲਾਵਰ ਮੱਧਪ੍ਰਦੇਸ਼ ਦੇ ਹੀ ਰਹਿਣ ਵਾਲੇ ਹਨ। ਇਨ੍ਹਾਂ ਵਿਚੋਂ ਇਕ ਦੀ ਭਾਲ ਜਾਰੀ ਹੈ। ਮੇਘਾਲਿਆ ਦੇ ਸੀਐੱਮ ਕੋਨਰਾਡ ਸੰਗਮਾ ਨੇ X ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਫਿਲਹਾਲ ਸੋਨਮ ਦੀ ਬਰਾਮਦਗੀ ਨੂੰ ਲੈ ਕੇ ਦੋ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਪਹਿਲਾਂ ਗਾਜੀਪੁਰ ਐੱਸਪੀ ਡਾ. ਈਰਜ ਰਾਜਾ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਨੰਦਗੰਜ ਦੇ ਕਾਸ਼ੀ ਢਾਬੇ ‘ਤੇ ਇਕ ਮਹਿਲਾ ਨੂੰ ਬੇਹੋਸ਼ੀ ਦੀ ਹਾਲਤ ਵਿਚ ਪਏ ਦੇਖਿਆ। ਪੁਲਿਸ ਪੁੱਛਗਿਛ ਵਿਚ ਪਤਾ ਲੱਗਾ ਕਿ ਇਹ ਉਹੀ ਸੋਨਮ ਰਘੁਵੰਸ਼ੀ ਹੈ ਜੋ ਆਪਣੇ ਪਤੀ ਰਾਜਾ ਰਘੁਵੰਸ਼ੀ ਨਾਲ ਸ਼ਿਲਾਂਗ ਵਿਚ ਲਾਪਤਾ ਹੋਈ ਸੀ।
ਦੂਜੇ ਪਾਸੇ ਸੋਨਮ ਦੇ ਪਿਤਾ ਦੇਵੀ ਸਿੰਘ ਨੇ ਦੱਸਿਆ ਕਿ ਰਾਤ ਲਗਭਗ 2 ਵਜੇ ਸੋਨਮ ਗਾਜੀਪੁਰ ਦੇ ਇਕ ਢਾਬੇ ‘ਤੇ ਪਹੁੰਚੀ ਸੀ। ਇਥੇ ਢਾਬੇ ਵਾਲੇ ਤੋਂ ਕਹਿ ਕੇ ਭਰਾ ਗੋਵਿੰਦ ਨੂੰ ਕਾਲ ਕੀਤਾ। ਗੋਵਿੰਦ ਨੇ ਗਾਜੀਪੁਰ ਤੋਂ ਆਪਣੇ ਜਾਣਕਾਰ ਨੂੰ ਉਥੇ ਭੇਜਿਆ। ਇਸ ਦੇ ਬਾਅਦ ਸੋਨਮ ਨਾਲ ਫੋਨ ‘ਤੇ ਗੱਲ ਕਰਾਈ। ਗਾਜੀਪੁਰ ਐੱਸਪੀ ਨੇ ਦੱਸਿਆ ਕਿ ਸੋਨਮ ਅਜੇ ਬਿਆਨ ਦੇਣ ਦੀ ਸਥਿਤੀ ਵਿਚ ਨਹੀਂ ਹੈ। ਉਹ ਲੰਬੇ ਸਮੇਂ ਤੋਂ ਸੁੱਤੀ ਵੀ ਨਹੀਂ ਹੈ। ਉਸ ਨੂੰ ਗਾਜੀਪੁਰ ਦੇ ਵਨ ਸਟਾਪ ਸੈਂਟਰ ਵਿਚ ਮਹਿਲਾ ਪੁਲਿਸ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ।
ਦੱਸ ਦੇਈਏ ਕਿ ਰਾਜਾ ਤੇ ਸੋਨਮ ਰਘੁਵੰਸ਼ੀ ਦਾ ਵਿਆਹ 11 ਮਈ ਨੂੰ ਹੋਇਆ ਸੀ। ਉਹ 20 ਮਈ ਨੂੰ ਹਨੀਮੂਨ ਲਈ ਸ਼ਿਲਾਂਗ ਲਈ ਰਵਾਨਾ ਹੋਏ ਸਨ। ਪਹਿਲਾਂ ਉਨ੍ਹਾਂ ਨੇ ਗੁਹਾਟੀ ਵਿਚ ਮਾਂ ਕਾਮਾਖਿਆ ਦੇ ਦਰਸ਼ਨ ਕੀਤੇ। ਇਥੋਂ 23 ਮਈ ਨੂੰ ਮੇਘਾਲਿਆ ਦੇ ਸ਼ਿਲਾਂਗ ਰਵਾਨਾ ਹੋਏ। ਸ਼ੁਰੂਆਤ ਵਿਚ ਪਰਿਵਾਰ ਦੀ ਦੋਵਾਂ ਨਾਲ ਗੱਲ ਹੁੰਦੀ ਸੀ ਫਿਰ ਸੰਪਰਕ ਟੁੱਟ ਗਿਆ। ਰਾਜਾ ਦੇ ਭਰਾ ਵਿਪਿਨ ਨੇ ਦੱਸਿਆ ਕਿ 24 ਮਈ ਤੋਂ ਦੋਵਾਂ ਦੇ ਮੋਬਾਈਲ ਬੰਦ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: