MLA ਬਾਵਾ ਹੈਨਰੀ ਪੰਜਾਬ ‘ਚ ਲਿਆ ਰਹੇ ‘Population Control Bill’ ਲਿਆ ਰਹੇ ਹਨ। ਉਨ੍ਹਾਂ ਵੱਲੋਂ ਵਿਧਾਨ ਸਭਾ ਦਫ਼ਤਰ ‘ਚ ‘ਪ੍ਰਾਈਵੇਟ ਮੈਂਬਰ ਬਿਲ’ ਦਾ ਡਰਾਫਟ ਸੌਂਪਿਆ ਗਿਆ ਹੈ। ਪੇਸ਼ ਕੀਤੇ ਡਰਾਫਟ ਮੁਤਾਬਕ 2 ਤੋਂ ਵੱਧ ਬੱਚੇ ਪੈਦਾ ਕਰਨ ‘ਤੇ ਰੋਕ ਲਗਾਈ ਜਾਵੇ ਤੇ 2 ਤੋਂ ਵੱਧ ਬੱਚਿਆਂ ਵਾਲੇ ਮਾਪਿਆਂ ਤੋਂ ਵੋਟ ਪਾਉਣ ਦਾ ਅਧਿਕਾਰ ਖੋਹਿਆ ਜਾਵੇ ।
ਇਹ ਵੀ ਪੜ੍ਹੋ : ‘ਬਾਰਡਰ-2’ ਦਾ ਹਿੱਸਾ ਬਣੇ ਰਹਿਣਗੇ ਦਿਲਜੀਤ ਦੁਸਾਂਝ, ਵੀਡੀਓ ਪੋਸਟ ਕਰ ਵਿਰੋਧੀਆਂ ਨੂੰ ਦਿੱਤਾ ਕਰਾਰਾ ਜਵਾਬ
ਬਾਵਾ ਬਿੱਲ ਵੱਲੋਂ 2 ਤੋਂ ਵੱਧ ਬੱਚੇ ਹੋਣ ‘ਤੇ 10 ਲੱਖ ਰੁਪਏ ਪ੍ਰਤੀ ਬੱਚਾ ਜੁਰਮਾਨਾ ਲਗਾਇਆ ਜਾਵੇ । ਇਲੈਕਸ਼ਨ ਲੜਨ ਤੇ ਸਰਕਾਰੀ ਨੌਕਰੀਆਂ ‘ਤੇ ਵੀ ਰੋਕ ਲਾਈ ਜਾਵੇ। 2 ਬੱਚਿਆਂ ਤੱਕ ਸੀਮਤ ਰਹਿਣ ਵਾਲੇ BPL ਪਰਿਵਾਰਾਂ ਨੂੰ ਕੈਸ਼ ਇੰਸੇਂਟਿਵ ਮਿਲੇ ਤੇ ਨਾਲ ਹੀ ਜਨਰਲ ਪਰਿਵਾਰਾਂ ਨੂੰ ਸਬਸਿਡੀ, ਟੈਕਸ ਵਿਚ ਛੋਟ ਤੇ ਆਸਾਨ ਲੋਨ ਦੀ ਸਹੂਲਤ ਦਿੱਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: