ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਲਗਾਤਾਰ ਵਿਵਾਦਾਂ ਵਿਚ ਸੀ ਤੇ ਵਿਰੋਧ ਦੇ ਬਾਵਜੂਦ ਅੱਜ ਜਨਮਦਿਨ ਵਾਲੇ ਦਿਨ ਸਿੱਧੂ ਦੀ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਮੂਸੇਵਾਲਾ ਦੀ ਇਹ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਹੈ। ਮੂਸੇਵਾਲਾ ਦੀ ਡਾਕੂਮੈਂਟਰੀ ਦਾ ਨਾਂ ‘The Killing Call’ ਰੱਖਿਆ ਗਿਆ ਹੈ ਤੇ ਇਸ ਦੇ 2 ਐਪੀਸੋਡ ਰਿਲੀਜ਼ ਕਰ ਦਿੱਤੇ ਗਏ ਹਨ। ਡਾਕੂਮੈਂਟਰੀ ਨੂੰ ਰਿਲੀਜ਼ ਹੋਏ ਲਗਭਗ 3-4 ਘੰਟਿਆਂ ਦਾ ਸਮਾਂ ਹੋ ਚੁੱਕਾ ਹੈ।
ਦੱਸ ਦੇਈਏ ਕਿ ਪਿਤਾ ਬਲਕੌਰ ਸਿੰਘ ਵੱਲੋਂ ਇਸ ਡਾਕੂਮੈਂਟਰੀ ਖਿਲਾਫ ਮਾਨਸਾ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਅੱਜ ਮੁੰਬਈ ਵਿਚ ਇਸ ਦੇ ਪ੍ਰੀਮੀਅਰ ‘ਤੇ ਵੀ ਪਿਤਾ ਬਲਕੌਰ ਸਿੰਘ ਵੱਲੋਂ ਵੱਡੇ ਸਵਾਲ ਚੁੱਕੇ ਗਏ ਸਨ। ਤੇ ਕਿਹਾ ਗਿਆ ਸੀ ਮੇਰੀ ਪਰਮਿਸ਼ਨ ਦੇ ਬਿਨਾਂ ਇਹ ਡਾਕੂਮੈਂਟਰੀ ਬਣਾਈ ਗਈ ਤੇ ਰਿਲੀਜ਼ ਕੀਤੀ ਗਈ। ਰਿਲੀਜ਼ ਦੀ ਰੋਕ ਦੇ ਵਿਚਕਾਰ ਸਿੱਧੂ ਦੀ ਡਾਕੂਮੈਂਟਰੀ ਅੰਤਰਰਾਸ਼ਟਰੀ ਪੱਧਰ ਉਤੇ ਰਿਲੀਜ਼ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ‘ਹੁਣ 20°C ਤੋਂ ਘੱਟ ਤੇ 28°C ਤੋਂ ਜ਼ਿਆਦਾ ਨਹੀਂ ਹੋਵੇਗਾ AC ਦਾ ਤਾਪਮਾਨ’- ਕੇਂਦਰ ਸਰਕਾਰ ਲਿਆ ਰਹੀ ਨਵਾਂ ਨਿਯਮ
ਡਾਕੂਮੈਂਟਰੀ ਵਿਚ ਉਹ ਸਾਰੇ ਪਹਿਲੂ ਦਿਖਾਏ ਗਏ ਹਨ ਕਿ ਕਿਸ ਤਰੀਕੇ ਨਾਲ ਸਿੱਧੂ ਆਪਣਾ ਮੁਕਾਮ ਇਸ ਪੂਰੀ ਦੁਨੀਆ ਵਿਚ ਆਪਣੇ ਬਲਬੂਤੇ ਉਤੇ ਹਾਸਲ ਕਰਦਾ ਹੈ ਤੇ ਉਥੋਂ ਲੈ ਕੇ ਉਸ ਦੇ ਕਤਲ ਦੀ ਸਾਜਿਸ਼ ਕਿਵੇਂ ਘੜ੍ਹੀ ਜਾਂਦੀ ਹੈ, ਇਹ ਸਾਰਾ ਕੁਝ ਡਾਕੂਮੈਂਟਰੀ ਵਿਚ ਦਿਖਾਇਆ ਗਿਆ ਹੈ ਤਾਂ CCTV ਫੁਟੇਜ ਦਾ ਇਸਤੇਮਾਲ ਕੀਤਾ ਗਿਆ ਹੈ ਕਿ ਕਿਵੇਂ ਕਿਸ ਤਰ੍ਹਾਂ ਸਿੱਧੂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ. ਇਸ ਵਿਚ ਬਹੁਤ ਸਾਰੇ ਲੋਕ ਸ਼ਾਮਲ ਹਨ। ਭਾਵੇਂ ਉਹ ਮੀਡੀਆ ਅਦਾਰਿਆਂ ਨਾਲ ਸਬੰਧਤ ਚਿਹਰੇ ਹੋਣ, ਇਸ ਡਾਕੂਮੈਂਟਰੀ ਵਿਚ ਸ਼ਾਮਲ ਹਨ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਸਿੱਧੂ ਦਾ ਕਤਲ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: