ਬਰਨਾਲਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਦੋ ਬੱਚਿਆਂ ਦੀ ਮਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੀ ਪਛਾਣ ਸੋਨੀਆ ਰਾਣੀ ਵਜੋਂ ਹੋਈ ਹੈ ਤੇ 10 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਤੇ ਉਸ ਦੇ ਦੋ ਮੁੰਡੇ ਹਨ।
ਜਾਣਕਾਰੀ ਮੁਤਾਬਕ ਜਿਸ ਸਮੇਂ ਮਹਿਲਾ ਨੇ ਇਹ ਕਦਮ ਚੁੱਕਿਆ ਉਸ ਸਮੇਂ ਉਹ ਘਰ ਵਿਚ ਇਕੱਲੀ ਸੀ।ਸੱਸ-ਸਹੁਰਾ ਭੋਗ ‘ਤੇ ਗਏ ਹੋਏ ਸਨ ਤੇ ਪਤੀ ਕੰਮ ‘ਤੇ ਸੀ। ਮਹਿਲਾ ਨੇ ਪੱਖੇ ਨਾਲ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਦੂਜੇ ਪਾਸੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਵਾਲਿਆਂ ਉਤੇ ਇਲਜ਼ਾਮ ਲਗਾਏ ਹਨ। ਕੁੜੀ ਦੇ ਪਿਤਾ ਵੱਲੋਂ ਸਹੁਰੇ ਪਰਿਵਾਰ ਨੂੰ ਕਸੂਰਵਾਰ ਠਹਿਰਾਇਾ ਗਿਆ ਹੈ।
ਇਹ ਵੀ ਪੜ੍ਹੋ : ਇੱਕ ਨਹੀਂ, ਅਮਰੀਕਾ ਤੋਂ ਆ ਰਹੇ 2 ਜਹਾਜ਼, ਸਭ ਤੋਂ ਵੱਧ ਪੰਜਾਬੀ ਡਿਪੋਰਟ, ਲਿਸਟ ਆਈ ਸਾਹਮਣੇ
ਦੂਜੇ ਪਾਸੇ ਜਦੋਂ ਮ੍ਰਿਤਕਾ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਕੁਝ ਵਿਅਕਤੀਆਂ ਵੱਲੋਂ ਦੁਕਾਨ ‘ਤੇ ਮੇਰੀ ਪਤਨੀ ਨਾਲ ਆ ਕੇ ਮਾਰਕੁੱਟ ਕੀਤੀ ਗਈ ਸੀ ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦੀ ਸੀ। ਉਨ੍ਹਾਂ ਵੱਲੋਂ ਕਈ ਵਾਰ ਸਮਝੌਤਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਮੇਰੀ ਪਤਨੀ ਨਹੀਂ ਮੰਨੀ ਕਾਫੀ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦੀ ਸੀ। ਜਿਸ ਕਰਕੇ ਉਸ ਨੇ ਅਜਿਹਾ ਕਦਮ ਚੁੱਕਿਆ। ਸਹੁਰੇ ਵਾਲਿਆਂ ਵੱਲੋਂ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਮ੍ਰਿਤਕਾ ਦੇ ਪਤੀ ਨੇ ਬੇਬੁਨਿਆਦ ਦੱਸਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਤਮਹੱਤਿਆ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
