ਜੰਡਿਆਲਾ ਗੁਰੂ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਇਕ ਵਿਅਕਤੀ ਨੂੰ ਫਿਰੌਤੀਆਂ ਲਈ ਧਮਕੀਆਂ ਭਰੀਆਂ ਕਾਲ ਆ ਰਹੇ ਸਨ ਤੇ ਅਗਲੇ ਦਿਨ ਉਸੇ ਵਪਾਰੀ ਦੀ ਦੁਕਾਨ ‘ਤੇ ਗੋਲੀ ਵੀ ਚੱਲੀ। ਇਸ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਉਥੇ ਪਹੁੰਚੀਆਂ ਜਿਨ੍ਹਾਂ ਵੱਲੋਂ ਉਸ ਵਿਅਕਤੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਗਈ ਤੇ ਇਹ ਵੀ ਕਿਹਾ ਗਿਆ ਕਿ ਜੇਕਰ 2 ਸਿੰਘ ਵੀ ਇਸ ਦੇ ਨਾਲ ਤਾਇਨਾਤ ਕਰਨੇ ਪਏ ਤਾਂ ਪਿੱਛੇ ਨਹੀਂ ਹਟਾਂਗੇ।
ਦੱਸ ਦੇਈਏ ਕਿ ਲਗਾਤਾਰ ਜੰਡਿਆਲਾ ਗੁਰੂ ਵਿਚ ਵਪਾਰੀਆਂ ਕੋਲੋਂ ਫਿਰੌਤੀਆਂ ਮੰਗਣ ਦਾ ਸਿਲਸਿਲਾ ਜਾਰੀ ਹੈ। ਵਪਾਰੀ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਧਮਕੀ ਭਰੀ ਕਾਲ ਆਈ ਸੀ। ਨਿਹੰਗ ਸਿੰਘਾਂ ਵੱਲੋਂ ਦੁਕਾਨਦਾਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਈ ਗਈ ਹੈ। ਇਕ ਵਿਅਕਤੀ ਵੀ ਇਸ ਮਾਮਲੇ ਵਿਚ ਜ਼ਖਮੀ ਹੋ ਗਿਆ। ਵਪਾਰੀ ਕੋਲੋਂ ਪੁਲਿਸ ਕੋਲੋਂ ਗੰਨਮੈਨ ਵੀ ਮੰਗੇ ਗਏ ਸਨ ਪਰ ਪੁਲਿਸ ਨੇ ਕੋਈ ਗੰਨਮੈਨ ਨਹੀੰ ਦਿੱਤਾ। ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਮੌਜੂਦਾ ਕੌਂਸਲਰ ਨਾਲ ਹੋਇਆ ਸੀ ਉਹ ਇਸ ਵਪਾਰੀ ਨਾਲ ਹੋਵੇ, ਇਸ ਲਈ ਅਸੀਂ ਵਪਾਰੀ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਪਹੁੰਚੇ ਹਾਂ।
ਵੀਡੀਓ ਲਈ ਕਲਿੱਕ ਕਰੋ -: