ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾ ਅਮਰੀਕੀ ਦੌਰੇ ‘ਤੇ ਪਹੁੰਚ ਚੁੱਕੇ ਹਨ। ਵਾਸ਼ਿੰਗਟਨ ਵਿਚ ਭਾਰਤੀ ਮੂਲ ਦੇ ਲੋਕਾਂ ਨੇ ਉਨ੍ਹਾਂ ਦਾ ਜ਼ਬਰਦਸਤ ਸਵਾਗਤ ਕੀਤਾ। ਪੀਐੱਮ ਮੋਦੀ ਨੇ ਅਮਰੀਕੀ ਰਾਸ਼ਟਰੀ ਖੁਫੀਆ ਡਾਇਰੈਕਟਰ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਵਾਸ਼ਿੰਗਟਨ ਡੀਸੀ ਵਿਚ ਯੂਐੱਸਏ ਦੀ ਰਾਸ਼ਟਰੀ ਖੁਸ਼ੀਆ ਡਾਇਰੈਕਟਰ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀ ਨਿਯੁਕਤੀ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਪੀਐੱਮ ਮੋਦੀ ਅੱਜ ਰਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕਰਨਗੇ। ਡੋਨਾਲਡ ਟਰੰਪ ਨਾਲ ਮੁਲਾਕਾਤ ਦੌਰਾਨ ਵਪਾਰ, ਰੱਖਿਆ, ਊਰਜਾ ਸਣੇ ਕਈ ਖੇਤਰਾਂ ਵਿਚ ਆਪਸੀ ਸਹਿਯੋਗ ਵਧਾਉਣ ‘ਤੇ ਚਰਚਾ ਕਰਨਗੇ। ਇਸ ਦੇ ਬਾਅਦ ਬਿਜ਼ਨੈੱਸ ਲੀਡਰ ਨੂੰ ਵੀ ਮਿਲਣਗੇ।
ਅਮਰੀਕਾ ਪਹੁੰਚਣ ਦੇ ਬਾਅਦ ਪੀਐੱਮ ਮੋਦੀ ਨੇ ਦੱਸਿਆ ਸੀ ਕਿ ਉਹ ਵਾਸ਼ਿੰਗਟਨ ਪਹੁੰਚ ਚੁੱਕੇ ਹਨ। ਨਾਲ ਹੀ ਉਨ੍ਹਾਂ ਨੇ ਡੋਨਾਲਡ ਟਰੰਪ ਨਾਲ ਮੁਲਾਕਾਤ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ। ਉੁਨ੍ਹਾਂ ਲਿਖਿਆ ਸੀ-‘ਕੁਝ ਸਮਾਂ ਪਹਿਲਾਂ ਹੀ ਵਾਸ਼ਿੰਗਟਨ ਡੀਸੀ ਪਹੁੰਚਿਆ ਹਾਂ। ਅਮਰੀਕੀ ਰਾਸ਼ਟਪਤੀ ਡੋਨਾਲਡਟਰੰਪ ਨਾਲ ਮਿਲਣਤੇ ਭਾਰਤ-ਅਮਰੀਕਾ ਵਿਆਪਕ ਵਿਸ਼ਵ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਉਤਸੁਕ ਹਾਂ। ਸਾਡੇ ਦੇਸ਼ ਆਪਣੇ ਲੋਕਾਂ ਦੇ ਫਾਇਦੇ ਤੇ ਸਾਡੇ ਬੇਹਤਰ ਭਵਿੱਖ ਲਈ ਮਿਲ ਕੇ ਕੰਮ ਕਰਦੇ ਰਹਿਣਗੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ, ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ
ਦੱਸ ਦੇਈਏ ਕਿ ਪੀਐੱਮ ਮੋਦੀ ਬੁੱਧਵਾਰ ਨੂੰ ਫਰਾਂਸ ਦੇ ਮਾਰਸੇਈ ਤੋਂ ਅਮਰੀਕਾ ਲਈ ਰਵਾਨਾ ਹੋਏ ਸਨ। ਇਹ ਉਨ੍ਹਾਂ ਦੀ ਦੋ ਦਿਨਾ ਦੀ ਯਾਤਰਾ ਦਾ ਦੂਜਾ ਪੜਾਅ ਹੈ। ਉਹ 10 ਫਰਵਰੀ ਨੂੰ ਫਰਾਂਸ ਪਹੁੰਚੇ ਸਨ। ਅੱਜ ਹੋਣ ਵਾਲੀ ਪੀਐੱਮ ਮੋਦੀ ਤੇ ਟਰੰਪ ਦੀ ਬੈਠਕ ਵਿਚ ਕਈ ਦੋ-ਪੱਖੀ ਮੁੱਦਿਆਂ ‘ਤੇ ਚਰਚਾ ਹੋਣ ਦੀ ਉਮੀਦ ਹੈ। ਵਿਦੇਸ਼ ਨੀਤੀ ‘ਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਨੇ ਸੰਕੇਤ ਦਿੱਤਾ ਹੈ ਕਿ ਕੁਝ ਸੰਵੇਦਨਸ਼ੀਲ ਮੁੱਦਿਆਂ ‘ਤੇ ਵੀ ਗੱਲਬਾਤ ਹੋ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
