ਬਰੈਂਪਟਨ ਵਿਚ ਪੰਜਾਬੀ ਮੂਲ ਦੇ ਇਕ ਵਪਾਰੀ ‘ਤੇ ਗੋਲੀਬਾਰੀ ਕੀਤੀ ਗਈ ਤੇ ਇਸ ਮਾਮਲੇ ਵਿਚ ਬਰੈਂਪਟਨ ਪੁਲਿਸ ਨੇ 7 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਇਨ੍ਹਾਂ ਪੰਜਾਬੀਆਂ ‘ਤੇ ਭਾਰਤੀ ਮੂਲ ਦੇ ਵਪਾਰੀ ਤੋਂ ਫਿਰੌਤੀ ਮੰਗਣ ਦਾ ਦੋਸ਼ ਹੈ।
ਓਂਟਾਰੀਓਂ ਦੀ ਪੀਲ ਪੁਲਿਸ ਨੇ ਵਪਾਰੀ ਦੇ ਘਰ ਦੋ ਵਾਰ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਇਹ ਕਾਰਵਾਈ ਕੀਤੀ ਹੈ। ਇਨ੍ਹਾਂ ਨੌਜਵਾਨਾਂ ‘ਤੇ 30 ਨਵੰਬਰ ਦੀ ਰਾਤ ਨੂੰ ਵਪਾਰੀ ਦੇ ਘਰ ਗੋਲੀਬਾਰੀ ਕਰਕੇ ਫਰਾਰ ਹੋਣ ਦੇ ਦੋਸ਼ ਹਨ। ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਰਿਹਾਇਸ਼ ਤੋਂ ਬੰਦੂਕ ਵੀ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ : ਲੁਧਿਆਣਾ : ਖਾਣਾ ਬਣਾਉਂਦੇ ਸਮੇਂ ਫ.ਟਿ.ਆ ਸਿਲੰ/ਡਰ, ਪਤੀ-ਪਤਨੀ ਤੇ ਜਵਾਕ ਆਏ ਚਪੇਟ ‘ਚ, PGI ਰੈਫਰ
ਇੰਨਾ ਹੀ ਨਹੀਂ ਇਨ੍ਹਾਂ ਨੌਜਵਾਨਾਂ ਨੇ ਦੂਜੀ ਵਾਰ ਉਸੇ ਵਪਾਰੀ ਦੇ ਘਰ ‘ਤੇ 2 ਜਨਵਰੀ ਨੂੰ ਫਿਰ ਤੋਂ ਗੋਲੀਬਾਰੀ ਕੀਤੀ। ਗਨੀਮਤ ਰਹੀ ਕਿ ਦੋਵੇਂ ਵਾਰ ਘਰ ਦੇ ਮੈਂਬਰ ਸੁਰੱਖਿਅਤ ਰਹੇ। ਦੂਜੀ ਗੋਲੀਬਾਰੀ ਜਿਹੜੀ ਉਸ ਬਾਬਤ ਜਾਣਕਾਰਾਂ ਵੱਲੋਂ ਇਕੱਠੇ ਕੀਤੇ ਗਏ ਸਬੂਤਾਂ ਤੋਂ ਸਾਫ ਹੋਇਆ ਕਿ ਇਹ ਇਕੋ ਗਿਰੋਹ ਦੇ ਮੈਂਬਰ ਹਨ। ਫੜੇ ਗਏ ਪੰਜਾਬੀਆਂ ਦੀ ਪਛਾਣ ਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਧਰਮਪ੍ਰੀਤ ਸਿੰਘ , ਮਨਪ੍ਰਤਾਪ ਸਿੰਘ, ਆਤਮਜੀਤ ਸਿੰਘ ਤੇ ਅਰਵਿੰਦਰਪਾਲ ਸਿੰਘ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
