Producer help irrfan family:ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦਾ ਅਚਾਨਕ ਦਿਹਾਂਤ ਮਾਰਨ ਫਿਲਮ ਇੰਡਸਟਰੀ ਦੇ ਨਾਲ ਨਾਲ ਉਹਨਾਂ ਦੇ ਫੈਨਜ਼ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਇਰਫਾਨ ਖਾਨ ਦੀ ਮੌਤ 29 ਅਪ੍ਰੈਲ ਨੂੰ ਹੋਈ ਸੀ। 53 ਸਾਲ ਦੇ ਇਰਫਾਨ ਖਾਨ ਨੇ ਮੁੰਬਈ ਕੋਕਿਲਾਬੇਨ ਹਸਪਤਾਲ ‘ਚ ਆਖਰੀ ਸਾਹ ਲਏ। ਉਨ੍ਹਾਂ ਦੀ ਮੌਤ ਨਾਲ ਹੁਣ ਤਕ ਪਰਿਵਾਰ ਤੇ ਫੈਨਜ਼ ਸਦਮੇ ‘ਚ ਹਨ। ਇਰਫਾਨ ਖਾਨ ਆਪਣੇ ਪਿੱਛੇ ਪਤਨੀ ਸੁਤਾਪਾ ਸਿਕਦਰ ਤੇ ਦੋ ਬੇਟੇ ਅਯਾਨ ਤੇ ਬਾਬਿਲ ਖਾਨ ਨੂੰ ਛੱਡ ਗਏ ਹਨ। ਹੁਣ ਇਰਫਾਨ ਖਾਨ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ।
ਖਬਰ ਹੈ ਕਿ ਪ੍ਰੋਡਿਊਸਰ ਦਿਨੇਸ਼ ਵਿਜਨ ਨੇ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਮਦਦ ਲਈ ਹੱਥ ਅੱਗੇ ਵਧਾਇਆ ਹੈ। ਇਰਫਾਨ ਖਾਨ ਨੇ ਦਿਨੇਸ਼ ਵਿਜਨ ਨਾਲ ‘ਹਿੰਦੀ ਮੀਡੀਅਮ’ ਤੇ ‘ਅੰਗਰੇਜ਼ੀ ਮੀਡੀਅਮ’ ਵਰਗੀਆਂ ਦੋ ਸਫਲ ਫਿਲਮਾਂ ‘ਚ ਕੰਮ ਕੀਤਾ ਹੈ। ਇਨ੍ਹਾਂ ਦੋਵੇਂ ਫਿਲਮਾਂ ਨੇ ਬਹੁਤ ਕਮਾਈ ਕੀਤੀ ਸੀ। ਇਹੀਂ ਹੀ ਨਹੀਂ ਬਲਕਿ ਫਿਲਮਾਂ ਨੂੰ ਇਕ ਵੱਡੀ ਕਮਾਈ ਲਈ ਇਸ ਸਟ੍ਰੀਮਿੰਗ ਪਲੇਟਫਾਰਮ ‘ਤੇ ਵੇਚ ਦਿੱਤਾ ਗਿਆ। ਰਿਪੋਰਟ ਮੁਤਾਬਕ ਦਿਨੇਸ਼ ਵਿਜਨ, ਇਰਫਾਨ ਖਾਨ ਦੀ ਪਤਨੀ ਤੇ ਦੋਵੇਂ ਬੇਟਿਆਂ ਲਈ ਇਕ ਫੰਡ ਦੀ ਸਥਾਪਨਾ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਤੁਹਾਨੂੰ ਦਸ ਦੇਈਏ ਕਿ ਦਿਨੇਸ਼ ਦਾ ਮੰਨਣਾ ਹੈ ਕਿ ਇਰਫਾਨ ਕਦੀ ਵੀ ਉਸ ਤਰ੍ਹਾਂ ਦੇ ਪੈਸੇ ਕਮਾਉਣ ਲਈ ਤਿਆਰ ਨਹੀਂ ਹੋਏ ਜਿਸ ਦੇ ਉਹ ਹੱਕਦਾਰ ਸੀ। ਦਿਨੇਸ਼ ਦਾ ਕਹਿਣਾ ਹੈ ਕਿ ਇਰਫਾਨ ਦੀ ਸਾਰੀ ਸੇਵਿੰਗ ਉਨ੍ਹਾਂ ਦੇ ਇੰਗਲੈਂਡ ਦੇ ਮਹਿੰਗੇ ਇਲਾਜ ‘ਚ ਖਤਮ ਹੋ ਗਈ ਹੈ। ਉਨ੍ਹਾਂ ਦੇ ਪਰਿਵਾਰ ਕੋਲ ਬਹੁਤ ਘੱਟ ਸੇਵਿੰਗਸ ਬਚੀਆਬਹਨ। ਦਿਨੇਸ਼ ਵਿਜਨ ਨੇ ਇਰਫਾਨ ਨਾਲ ਆਪਣੀਆਂ ਦੋ ਫ਼ਿਲਮਾਂ ‘ਚ ਕਾਫੀ ਪੈਸਾ ਕਮਾਇਆ ਸੀ। ਇੰਨ੍ਹਾਂ ਹੀ ਨਹੀਂ ਇਰਫਾਨ ਨੇ ‘ਅੰਗਰੇਜ਼ੀ ਮੀਡੀਅਮ’ ਕਰਨ ਦਾ ਫੈਸਲਾ ਉਦੋਂ ਕੀਤਾ ਜਦੋਂ ਉਹ ਪੂਰੀ ਤਰ੍ਹਾਂ ਠੀਕ ਵੀ ਨਹੀਂ ਹੋਏ ਸੀ। ਇਰਫਾਨ ਖ਼ਾਨ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਬਹੁਤ ਹੀ ਵਧੀਆ ਇਨਸਾਨ ਵੀ ਸਨ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਸੀ। ਉਨ੍ਹਾਂ ਨੇ ਹੁਣ ਤਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਸਨ। ਉਹ ਹਿੱਟ ਸਾਬਿਤ ਹੋਈਆਂ ਸਨ। ਇਰਫਾਨ ਨੇ ਸਿਰਫ਼ ਬਾਲੀਵੁੱਡ ‘ਚ ਹੀ ਨਹੀਂ ਬਲਕਿ ਹਾਲੀਵੁੱਡ ਵਿੱਚ ਵੀ ਆਪਣਾ ਨਾਮ ਕਮਾਇਆ ਹੈ।