ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਕਮਲਜੀਤ ਕੜਵੱਲ ਤੇ ਕਰਨ ਵੜਿੰਗ ਨੂੰ ਪਾਰਟੀ ‘ਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਇਨ੍ਹਾਂ ਦੋਵੇਂ ਨੇਤਾਵਾਂ ਤੋਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਫੀ ਨਾਰਾਜ਼ ਹਨ ਤੇ ਇਨ੍ਹਾਂ ਨੇਤਾਵਾਂ ਨੇ 2024 ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀ ਖਿਲਾਫਤ ਕੀਤੀ ਸੀ। ਇਹ ਕਦਮ ਉਪ ਚੋਣਾਂ ਵਿਚ ਹਾਰ ਦੇ ਬਾਅਦ ਸੂਬਾ ਕਾਂਗਰਸ ਵਿਚ ਵਧਦੀ ਦਰਾਰ ਦੇ ਦਰਮਿਆਨ ਚੁੱਕਿਆ ਗਿਆ ਹੈ।
ਰਾਜਾ ਵੜਿੰਗ ਨੇ ਦੱਸਿਆ ਕਿ ਦੋਵੇਂ ਨੇਤਾ ਪਾਰਟੀ ਦੇ ਮੁੱਢਲੇ ਮੈਂਬਰ ਨਹੀਂ ਸਨ। ਉਨ੍ਹਾਂ ਨੇ ਪਹਿਲਾਂ ਕਮਲਜੀਤ ਸਿੰਘ ਕੜਵਲ ਨੂੰ ਆਤਮ ਨਗਰ ਤੋਂ ਤੇ ਕਰਨ ਵੜਿੰਗ ਨੂੰ ਦਾਖਾ ਤੋਂ ਫਿਰ ਤੋਂ ਸ਼ਾਮਲ ਕੀਤੇ ਜਾਣ ‘ਤੇ ਇਤਰਾਜ਼ ਪ੍ਰਗਟਾਇਆ ਸੀ ਕਿਉਂਕਿ ਦੋਵੇਂ ਨੇਤਾਵਾਂ ਨੇ 2024 ਦੀਆਂ ਆਮ ਚੋਣਾਂ ਵਿਚ ਉਨ੍ਹਾਂ ਖਿਲਾਫ ਪ੍ਰਚਾਰ ਕੀਤਾ ਸੀ ਜਿਸ ਵਿਚ ਪਾਰਟੀ ਪ੍ਰਧਾਨ ਨੇ ਲੁਧਿਆਣਾ ਤੋਂ ਚੋਣ ਲੜੀ ਸੀ ਤੇ ਜਿੱਤ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ : ਮੰਦਭਾਗੀ ਖਬਰ : ਪਾਕਿ ਡ੍ਰੋਨ ਹ.ਮ/ਲੇ ‘ਚ ਜ਼ਖ਼ਮੀ ਫਿਰੋਜ਼ਪੁਰ ਦੇ ਲਖਵਿੰਦਰ ਨੇ ਤੋ.ੜਿ/ਆ ਦ/ਮ
ਇਸ ਮੁੱਦੇ ਨੇ ਉਪ ਚੋਣਾਂ ਤੋਂ ਪਹਿਲਾਂ ਪਾਰਟੀ ਵਿਚ ਦਰਾਰ ਨੂੰ ਸਾਹਮਣੇ ਲਿਆ ਦਿੱਤਾ ਸੀ ਕਿਉਂਕਿ ਵੜਿੰਗ ਦੇ ਵਿਰੋਧੀ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਉਨ੍ਹਾਂ ਦੇ ਸ਼ਾਮਲ ਕੀਤੇ ਜਾਣ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਭਾਰਤ ਭੂਸ਼ਣ ਆਸ਼ੂ ਤੇ ਰਾਣਾ ਗੁਰਜੀਤ ਨੇ ਦੋਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: