ਪੰਜਾਬ ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਯੂਟਿਊਬਰ ਜਸਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਜਸਬੀਰ ਸਿੰਘ ਰੂਪਨਗਰ ਦੇ ਮਹਿਲਾਂ ਪਿੰਡ ਦਾ ਰਹਿਣ ਵਾਲਾ ਹੈ ਤੇ ਉਸ ਦੇ ਯੂਟਿਊਬ ਚੈਨਲ ‘ਜਾਨ ਮਹਲ’ ‘ਤੇ 10 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ। ਉਹ 3 ਵਾਰ ਪਾਕਿਸਤਾਨ ਜਾ ਚੁੱਕਾ ਹੈ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਹ ISI ਏਜੰਟ ਹਸਨ ਅਲੀ ਉਰਫ ਜੱਟਾ ਰੰਧਾਵਾ ਦੇ ਸੰਪਰਕ ਵਿਚ ਸੀ। ਨਾਲ ਹੀ ਹਰਿਆਣਾ ਤੋਂ ਗ੍ਰਿਫਤਾਰ ਯੂਟਿਊਬਰ ਜੋਤੀ ਮਲਹੋਤਰਾ ਤੇ ਪਾਕਿਸਤਾਨੀ ਅਧਿਕਾਰੀ ਦਾਨਿਸ਼ ਦੇ ਸੰਪਰਕ ਵਿਚ ਵੀ ਸੀ। ਜਸਬੀਰ ਸਿੰਘ ਖਿਲਾਫ ਮੋਹਾਲੀ ਵਿਚ ਸੇਟਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਕੇਸ ਦਰਜ ਕੀਤਾ ਹੈ।
DGP ਗੌਰਵ ਯਾਦਵ ਨੇ ਦੱਸਿਆ ਕਿ ਜਸਬੀਰ ਸਿੰਘ ਦਾਨਿਸ਼ ਦੇ ਸੱਦੇ ‘ਤੇ ਦਿੱਲੀ ਵਿਚ ਆਯੋਜਿਤ ਪਾਕਿਸਤਾਨ ਨੈਸ਼ਨਲ ਡੇ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਇਆ ਸੀ। ਉਸ ਦੀ ਮੁਲਾਕਾਤ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਨਾਲ ਹੋਈ ਸੀ। ਉਹ ਸਾਲ 2020, 2021 ਤੇ 2024 ਵਿਚ ਪਾਕਿਸਤਾਨ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ : ਗੋ.ਲੀ ਲੱਗਣ ਨਾਲ CIA ਸਟਾਫ ‘ਚ ਤਾਇਨਾਤ ਮੁਲਾਜ਼ਮ ਦੀ ਮੌ.ਤ, ਸਦਮੇ ਵਿਚ ਪਰਿਵਾਰ
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਵਿਚ ਉਸ ਦੇ ਇਲੈਕਟ੍ਰਾਨਿਕ ਗੈਜੇਟਸ ਵਿਚ ਕੀ ਪਾਕਿਸਤਾਨ ਆਧਾਰਿਤ ਨੰਬਰ ਤੇ ਹੋਰ ਡਾਟਾ ਮਿਲਿਆ ਹੈ। ਉਸ ਨੇ ਕੁਝ ਡਿਲੀਟ ਵੀ ਕੀਤਾ ਹੋਇਆ ਹੈ। ਉਸ ਦੇ ਫੋਨ ਤੇ ਲੈਪਟਾਪ ਨੂੰ ਫੋਰੈਂਸਿੰਕ ਜਾਂਚ ਲਈ ਲੈਬ ਭੇਜਿਆ ਹੈ। ਜੋਤੀ ਦੇ ਗ੍ਰਿਫਤਾਰ ਹੋਣ ਦੇ ਬਾਅਦ ਪੁਲਿਸ ਨੂੰ ਜਸਬੀਰ ‘ਤੇ ਸ਼ੱਕ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: