ਫਾਜ਼ਿਲਕਾ ਦੇ ਪੁੱਤ ਅਰਵਿੰਦ ਕੰਬੋਜ ਨੇ ਪੂਰੇ ਦੇਸ਼ ਵਿਚ ਪੰਜਾਬ ਦਾ ਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਉਹ 11 ਸਾਲਾਂ ਦੀ ਸਖਤ ਮਿਹਨਤ ਮਗਰੋਂ ਭਾਰਤੀ ਫੌਜ ‘ਚ ਲੈਫਟੀਨੈਂਟ ਬਣਿਆ ਹੈ।
ਲੈਫਟੀਨੈਂਟ ਬਣਨ ਮਗਰੋਂ ਉਹ ਆਪਣੇ ਪਿੰਡ ਵਾਪਸ ਪਰਤਿਆ ਹੈ ਜਿਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਘਰ ਵਿਚ ਜਸ਼ਨ ਵਾਲਾ ਮਾਹੌਲ ਹੈ। ਅਰਵਿੰਦ ਸਾਲ 2014 ‘ਚ ਭਾਰਤੀ ਫੌਜ ‘ਚ ਕਲੈਰੀਕਲ ਪੋਸਟ ‘ਤੇ ਭਰਤੀ ਹੋਇਆ ਸੀ ਤੇ 3 ਵਾਰ ਅਸਫ਼ਲ ਹੋਣ ਮਗਰੋਂ ਅਰਵਿੰਦ ਕੰਬੋਜ ਨੇ ਇਹ ਮੁਕਾਮ ਹਾਸਿਲ ਕੀਤਾ ਹੈ। ਲੈਫਟੀਨੈਂਟ ਬਣਨ ਦੇ ਬਾਅਦ ਅਰਵਿੰਦ ਜਦੋਂ ਮੋਟਰਸਾਈਕਲ ਉਤੇ ਸਵਾਰ ਹੋ ਕੇ ਜਦੋਂ ਪਿੰਡ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਉਥੋਂ ਦੀ ਮਿੱਟੀ ਨੂੰ ਨਮਨ ਕੀਤਾ। ਇਸ ਤੋਂ ਬਾਅਦ ਖੇਡ ਮੈਦਾਨ ਨੂੰ ਸਿਰ ਨਿਵਾ ਕੇ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਚੰਡੀਗੜ੍ਹ : ਪਾਰਕ ‘ਚ ਖੰਭੇ ਨਾਲ ਕ.ਰੰ/ਟ ਲੱਗਣ ਕਾਰਨ ਮੁ.ਕੇ ਸਾ/ਹ, 2 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
ਅਰਵਿੰਦ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਮੈਂ ਪੜ੍ਹਾਈ ਵਿਚ ਇੰਨਾ ਹੁਸ਼ਿਆਰ ਨਹੀਂ ਸੀ। ਫਿਰ 2013 ਵਿਚ ਮੈਂ ਫੈਸਲਾ ਕੀਤਾ ਕਿ ਮੈਂ ਫੌਜੀ ਬਣਾਂਗਾ। ਪਿੰਡ ਦੇ ਹੀ ਮੈਦਾਨ ਵਿਚ ਦੌੜਾਂ ਲਗਾ ਕੇ ਮੈਂ ਆਰਮੀ ਜੁਆਇਨ ਕੀਤੀ ਤੇ ਆਲ ਇੰਡੀਆ ਰੈਂਕ ਵਿਚ ਪਹਿਲਾ ਸਥਾਨ ਹਾਸ ਕੀਤਾ। ਅਰਵਿੰਦ ਨੇ ਕਿਹਾ ਕਿ ਇਸ ਮਕਾਮ ‘ਤੇ ਪਹੁੰਚਣ ਦੇ ਪਿੱਛੇ ਪਰਿਵਾਰ ਦੀ ਹੌਸਲਾ ਅਫ਼ਜਾਈ ਅਤੇ ਯੂਨਿਟ ਦੇ ਸਹਿਯੋਗ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਜ਼ਿਕਰਯੋਗ ਹੈ ਕਿ ਅਰਵਿੰਦ ਦੇ ਪਿਤਾ ਵੀ ਭਾਰਤੀ ਫੌਜ ‘ਚ ਸੂਬੇਦਾਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਪੁੱਤ ਦੇ ਲੈਫਟੀਨੈਂਟ ਬਣਨ ਮਗਰੋਂ ਮਾਂ ਨੇ ਕਿਹਾ ਕਿ ਪਹਿਲਾਂ ਮੈਂ ਫੌਜੀ ਦੀ ਘਰਵਾਲੀ ਸੀ ਹੁਣ ਇੱਕ ਅਫ਼ਸਰ ਦੀ ਮਾਂ ਹਾਂ।
ਵੀਡੀਓ ਲਈ ਕਲਿੱਕ ਕਰੋ -: