ਮੇਘਾਲਿਆ ਪੁਲਿਸ ਨੇ ਇੰਦੌਰ ਦੇ ਟਰਾਂਸਪੋਰਟ ਕਾਰੋਬਾਰੀ ਰਾਜਾ ਰਘੁਵੰਸ਼ੀ ਦੀ ਹੱਤਿਆ ਦੇ ਦੋਸ਼ ਵਿਚ ਪਤਨੀ ਸੋਨਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੇ ਨਾਲ 4 ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇੰਦੌਰ ਕੋਰਟ ਨੇ ਸਾਰੇ 5 ਮੁਲਜ਼ਮਾਂ ਰਾਜ ਕੁਸ਼ਵਾਹਾ, ਵਿਸ਼ਾਲ ਚੌਹਾਨ, ਆਕਾਸ਼ ਰਾਜਪੂਤ, ਆਨੰਦ ਤੇ ਆਕਾਸ਼ ਚੌਹਾਨ ਨੂੰ 7 ਦਿਨ ਦੀ ਟ੍ਰਾਂਜਿਟ ਰਿਮਾਂਡ ‘ਤੇ ਭੇਜਿਆ ਹੈ। ਹੁਣ ਮੇਘਾਲਿਆ ਪੁਰਿਲ ਇਨ੍ਹਾਂ ਨੂੰ ਵੀ ਪੁੱਛਗਿਛ ਲਈ ਸ਼ਿਲਾਂਗ ਲੈ ਜਾਏਗੀ।
ਬੇਵਫਾ ਸੋਨਮ ਨੇ ਆਪਣੇ ਆਸ਼ਿਕ ਰਾਜ ਕੁਸ਼ਵਾਹਾ ਨਾਲ ਮਿਲ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਸੋਨਮ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਹਨੀਮੂਨ ਦੀਆਂ ਟਿਕਟਾਂ ਵੀ ਪਤੀ ਵੱਲੋਂ ਨਹੀਂ ਸਗੋਂ ਸੋਨਮ ਵੱਲੋਂ ਬੁੱਕ ਕਰਵਾਈਆਂ ਗਈਆਂ ਸਨ। ਸੋਨਮ ਨੇ 50 ਹਜ਼ਾਰ ਦੀ ਸੁਪਾਰੀ ਦੇ ਕੇ ਆਪਣੇ ਆਸ਼ਿਕ ਤੇ ਉਸ ਦੇ ਕੁਝ ਦੋਸਤਾਂ ਨਾਲ ਮਿਲ ਕੇ ਪਤੀ ਦਾ ਕਤਲ ਕਰਵਾਇਆ। ਸੋਨਮ ਆਪਣੀ ਪਛਾਣ ਲੁਕਾਉਂਦੀ ਰਹੀ ਪਰ ਟੂਰਿਸਟ ਗਾਈਡ ਰਾਹੀਂ ਕੀਤੇ ਗਏ ਖੁਲਾਸਿਆਂ ਨਾਲ ਸੋਨਮ ਫਸ ਗਈ।
ਕੰਟਰੈਕਟ ਕੀਲਿੰਗ ਦੀ ਯੋਜਨਾ ਬਣਾਈ ਗਈ ਸੀ। ਸੋਨਮ ਨੇ ਪ੍ਰੇਮੀ ਨਾਲ ਮਿਲ ਕੇ ਰਾਜਾ ਦਾ ਕਤਲ ਕਰਵਾਇਆ। ਟੂਰਿਸਟ ਗਾਈਡ ਜਦੋਂ ਉਹ ਪੁਲਿਸ ਸਾਹਮਣੇ ਪਹੁੰਚਦਾ ਹੈ। ਉਹ ਕਈ ਭੇਦ ਖੋਲ੍ਹਦਾ ਹੈ ਜਿਸ ਤੋਂ ਬਾਅਦ ਸੋਨਮ ਪੁਲਿਸ ਦੇ ਹੱਥੇ ਚੜ੍ਹ ਜਾਂਦੀ ਹੈ। ਸੋਨਮ ਦੇ ਪਤੀ ਦੀ ਪਛਾਣ ਉਸ ਦੇ ਟੈਟੂ ਤੋਂ ਹੁੰਦੀ ਹੈ ਜਦੋਂ ਉਸ ਦੀ ਦੇਹ ਨੂੰ ਖਾਈ ਵਿਚੋਂ ਬਰਾਮਦ ਕੀਤਾ ਜਾਂਦਾ ਹੈ। ਸੋਨਮ ਨੇ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਰਾਜਾ ਦੀ ਮੌਤ ਹੋ ਚੁੱਕੀ ਹੈ। ਰਾਜਾ ਦੇ ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਸੋਨਮ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਕੇਸ ਦੀ ਸੀਬੀਆਈ ਜਾਂਚ ਕੀਤੀ ਜਾਵੇ ਕਿਉਂਕਿ ਸੋਨਮ ਨੇ ਬਹੁਤ ਚਾਲਾਕੀ ਨਾਲ ਕਤਲ ਨੂੰ ਕੁਦਰਤੀ ਹਾਦਸਾ ਦਿਖਾਉਣ ਲਈ ਬਹੁਤ ਹਥਕੰਡੇ ਅਪਣਾਏ।
ਵੀਡੀਓ ਲਈ ਕਲਿੱਕ ਕਰੋ -: