ranjit bawa video sartaj:ਪਾਲੀਵੁਡ ਅਦਾਕਾਰ ਤੇ ਗਾਇਕ ਰਣਜੀਤ ਬਾਵਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਪੋਸਟ ਕੀਤਾ ਸੀ ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ, ‘ਬਣ ਜਾਈਏ ਉਸਤਾਦ ਜੀ ਭਾਵੇ ਤਾਂ ਵੀ ਸਿੱਖਦੇ ਰਹੀਏ, ਮੰਜਿਲ ਬਹੁਤੀ ਦੂਰ ਨਹੀਂ,ਇੱਕ ਯਾਦ ਸਤਿੰਦਰ ਸਰਤਾਜ ਵੀਰ ਜੀ ਦੇ ਨਾਲ’।
ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਇਹ ਵੀਡੀਓ ਗਾਇਕ ਰਣਜੀਤ ਬਾਵਾ ਦੇ ਕਿਸੇ ਪ੍ਰੋਗਰਾਮ ਦੀ ਹੈ। ਜਿਸ ‘ਚ ਰਣਜੀਤ ਬਾਵਾ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ ਪਰ ਜਦੋਂ ਉਹਨਾਂ ਦੇ ਸਾਹਮਣੇ ਸਤਿੰਦਰ ਸਰਤਾਜ ਆਉਂਦੇ ਹਨ ਤਾਂ ਉਹ ਗੀਤ ਛੱਡ ਕੇ ਸਤਿੰਦਰ ਸਰਤਾਜ ਨੂੰ ਸਤਿਕਾਰ ਦੇਣ ਲਈ ਪੈਰੀ ਹੱਥ ਲਗਾਉਣ ਲਈ ਅੱਗੇ ਹੁੰਦੇ ਹਨ ਤਾਂ ਸਤਿੰਦਰ ਸਰਤਾਜ ਰਣਜੀਤ ਬਾਵਾ ਦੇ ਸਤਿਕਾਰ ਨੂੰ ਕਬੂਲਦੇ ਹੋਏ ਜੱਫੀ ਪਾ ਲੈਂਦੇ ਹਨ ਤੇ ਆਪਣੇ ਗਲ ਨਾਲ ਲਗਾ ਕੇ ਸ਼ੁਭਕਾਮਨਾਵਾਂ ਦਿੰਦੇ ਹਨ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ ‘ਤੇ ਕੁਝ ਹੀ ਸਮੇਂ ‘ਚ ਲੱਖਾਂ ਵਿਊਜ਼ ਤੇ ਕਮੈਂਟਸ ਆ ਚੁੱਕੇ ਹਨ।
ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪੰਜਾਬੀ ਫ਼ਿਲਮ ‘ਡੈਡੀ ਕੂਲ ਅਤੇ ਮੁੰਡੇ ਫੂਲ-2’ ‘ਚ ਜੱਸੀ ਗਿੱਲ ਦੇ ਨਾਲ ਨਜ਼ਰ ਆਉਣਗੇ। ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਨਾ ਹੁੰਦੀ ਤਾਂ ਹੁਣ ਤੱਕ ਇਹ ਫ਼ਿਲਮ ਦਰਸ਼ਕਾਂ ਦੇ ਰੁਬਰੂ ਹੋਈ ਹੁੰਦੀ। ਰਣਜੀਤ ਬਾਵਾ ਦੀ ਅਦਾਕਾਰੀ ਅਤੇ ਗਾਇਕੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।