RC ਤੇ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਸਰਕਾਰ ਵੱਲੋਂ ਨਵੇ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲਾ ਲਿਆ ਗਿਆ ਹੈ ਜਿਸ ਤਹਿਤ ਵਾਹਨਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟਾਂ ਯਾਨੀ ਆਰ. ਸੀ. ਅਤੇ ਡਰਾਈਵਿੰਗ ਲਾਇਸੈਂਸਾਂ ਦੀ ਰਜਿਸਟ੍ਰੇਸ਼ਨ ਅਤੇ ਰੀਨਿਊਵਲ ਦੇ ਅਧਿਕਾਰ ਖੇਤਰੀ ਟਰਾਂਸਪੋਰਟ ਅਫਸਰ ਨੂੰ ਦਿੱਤੇ ਗਏ ਤਾਂ ਜੋ ਬੈਕਲਾਗ ਵਿਚ ਜੋ ਕੰਮ ਹੈ, ਪੂਰਾ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਸਰਕਾਰ ਵੱਲੋਂ ਰਾਹਤ ਦਿੱਤੀ ਗਈ। ਇਸ ਸਬੰਧੀ ਮੁਕੰਮਲ ਕੰਮਕਾਜ ਦਫਤਰ ਵਿਚ ਹੀ ਹੋਣਗੇ।
ਇੰਨਾ ਹੀ ਨਹੀਂ ਹੁਣ ਹੁਣ ਬਿਨੈਕਾਰ ਆਪਣੇ ਪੁਰਾਣੇ ਮੈਨੂਅਲ ਰਜਿਸਟਰਡ ਵਾਹਨ ਅਤੇ ਡਰਾਈਵਿੰਗ ਲਾਇਸੈਂਸ ਨੂੰ ਆਨਲਾਈਨ ਕਰਵਾ ਸਕਦੇ ਹਨ ਅਤੇ ਸਬੰਧਤ ਦਸਤਾਵੇਜ਼ਾਂ ਨੂੰ ਰੀਨਿਊ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰ ਕਿਸਮ ਦੇ ਕਮਰਸ਼ੀਅਲ ਵਾਹਨਾਂ ’ਤੇ ਸਪੀਡ ਗਵਰਨਰ ਲੱਗਿਆ ਹੋਣਾ ਲਾਜ਼ਮੀ ਹੈ। ਇਸ ਤੋਂ ਬਿਨਾਂ ਸਬੰਧਤ ਵਾਹਨ ਦੀ ਪਾਸਿੰਗ ਨਹੀਂ ਹੋਵੇਗੀ। ਉਲੰਘਣਾ ਕਰਨ ਵਾਲੇ ਖਿਲਾਫ ਕਾਨੂੰਨ ਮੁਤਾਬਕ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਅਹਿਮਦਾਬਾਦ ਜਹਾਜ਼ ਹਾ.ਦ.ਸੇ ‘ਚ Air India ‘ਤੇ ਡਿੱਗੀ ਗਾਜ਼, DGCA ਨੇ 3 ਅਧਿਕਾਰੀਆਂ ਨੂੰ ਨੌਕਰੀ ਤੋਂ ਹਟਾਉਣ ਦੇ ਦਿੱਤੇ ਹੁਕਮ
ਦੱਸ ਦੇਈਏ ਕਿ ਇਹ ਸਹੂਲਤ ਕਾਫੀ ਰਾਹਤ ਵੀ ਦੇਵੇਗੀ। ਬੈਕਲਾਗ ਦੇ ਕੰਮਕਾਜ ਨੂੰ ਪਾਰਦਰਸ਼ੀ ਢੰਗ ਨਾਲ ਮੁਕੰਮਲ ਕਰਨ ਲਈ ਵਿਭਾਗ ਦੇ ਮੁਲਾਜ਼ਮ ਬਿਨੈਕਾਰ ਵੱਲੋਂ ਡਰਾਈਵਿੰਗ ਲਾਇਸੈਂਸ/ਆਰ. ਸੀ. ਨਾਲ ਸਬੰਧਤ ਬੈਕਲਾਗ ਦੀ ਐਂਟਰੀ ਦਫਤਰ ’ਚ ਦਰਜ ਕਰ ਕੇ, ਉਸ ਨੂੰ ਸਬੰਧਤ ਪੋਰਟਲ ’ਤੇ ਵੈਰੀਫਾਈ ਕਰਨਗੇ ਅਤੇ ਉਸ ਉਪਰੰਤ ਸਬੰਧਤ ਅਥਾਰਟੀ ਵੱਲੋਂ ਉਸ ਦੀ ਅਪਰੂਵਲ ਕੀਤੀ ਜਾਵੇਗੀ। ਰਜਿਸਟ੍ਰੇਸ਼ਨ ਸਰਟੀਫਿਕੇਟਾਂ (ਆਰ.ਸੀ.) ਸਬੰਧੀ ਪਰਿਵਾਹਨ ਪੋਰਟਲ ਅਤੇ ਡਰਾਈਵਿੰਗ ਲਾਇਸੈਂਸਾਂ ਸਬੰਧੀ ਸਾਰਥੀ ਪੋਰਟਲ ਨਿਰਧਾਰਿਤ ਹਨ ਤੇ ਉਸ ਤੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: