ਰੂਸ ਤੇ ਯੂਕਰੇਨ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਯੂਕਰੇਨ ਵੱਲੋਂ ਰਸ਼ੀਆ ‘ਤੇ ਲਗਾਤਾਰ ਡ੍ਰੋਨ ਹਮਲੇ ਕੀਤੇ ਗਏ ਹਨ। ਜਿਸ ਤੋਂ ਬਾਅਦ ਪੁਤਿਨ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਪ੍ਰਮਾਣੂ ਹਮਲਾ ਕਰਾਂਗੇ। ਇਨ੍ਹਾਂ ਸਭ ਦੇ ਵਿਚਕਾਰ ਪੁਤਿਨ ਦੀ ਟਰੰਪ ਨਾਲ 75 ਮਿੰਟ ਫੋਨ ‘ਤੇ ਗੱਲਬਾਤ ਹੋਈ ਹੈ। ਟਰੰਪ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਪੋਸਟ ਜ਼ਰੀਏ ਦਿੱਤੀ।
ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਗੱਲਬਾਤ ਹੋਈ ਪਰ ਇਹ ਅਜਿਹੀ ਗੱਲਬਾਤ ਨਹੀਂ ਸੀ ਜਿਸ ਨਾਲ ਤਤਕਾਲ ਸ਼ਾਂਤੀ ਹੋ ਜਾਵੇ। ਟਰੰਪ ਨੇ ਦੱਸਿਆ ਕਿ ਪੁਤਿਨ ਨੇ ਕਿਹਾ ਹੈ ਕਿ ਉਹ ਯੂਕਰੇਨ ਵੱਲੋਂ ਹੁਣੇ ਜਿਹੇ ਰੂਸ ਅੰਦਰ ਕੀਤੇ ਗਏ ਡ੍ਰੋਨ ਹਮਲਿਆਂ ਦਾ ਬਦਲਾ ਲੈਣਗੇ। ਇਸ ਹਮੇਲ ਵਿਚ ਰੂਸ ਦੇ ਕਈ ਜਹਾਜ਼ ਤਬਾਹ ਹੋ ਗਏ ਸਨ।
ਪੁਤਿਨ ਨੇ ਕਿਹਾ ਕਿ ਯੂਕਰੇਨ ਦੇ ਹਮਲੇ ਹੁਣ ਰੂਸ ਵਿਚ ਅਸਹਿਣਯੋਗ ਹਨ। ਦੋਵੇਂ ਨੇਤਾਵਾਂ ਦੀ ਈਰਾਨ ਪ੍ਰਮਾਣੂ ਪ੍ਰੋਗਰਾਮ ‘ਤੇ ਵੀ ਚਰਚਾ ਹੋਈ। ਯੂਕਰੇਨ ਦਾ ਮੁੱਦਾ ਕਾਫੀ ਹਾਵੀ ਰਿਹਾ। ਟਰੰਪ ਵੱਲੋਂ ਦੱਸਿਆ ਗਿਆ ਕਿ ਪੁਤਿਨ ਕਾਫੀ ਗੁੱਸੇ ਵਿਚ ਸਨ। ਉਨ੍ਹਾਂ ਕਿਹਾ ਕਿ ਗੱਲਬਾਤ ਦਾ ਸਮਾਂ ਹੁਣ ਖਤਮ ਹੋ ਚੁੱਕਾ ਹੈ। ਬਦਲਾ ਲੈਣ ਦਾ ਸਮਾਂ ਆ ਗਿਆ ਹੈ। ਯੂਕਰੇਨ ਦੇ ਹਮਲਿਆਂ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਟਰੰਪ ਨੇ ਚੇਤਾਵਨੀ ਦਿੱਤੀ ਕਿ ਇਹ ਯੁੱਧ ਖਤਰਨਾਕ ਮੋੜ ਲੈ ਸਕਦਾ ਹੈ।
ਦੱਸ ਦੇਈਏ ਕਿ ਪਿਛਲੇ ਹਫਤੇ ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇਕਰ ਪੁਤਿਨ ਯੂਕਰੇਨ ਵਿਚ ਯੁੱਧ ਖਤਮ ਕਰਨ ਦੀ ਕੋਸ਼ਿਸ਼ਾਂ ਵਿਚ ਉਨ੍ਹਾਂ ਦਾ ਸਾਥ ਨਹੀਂ ਦਿੰਦੇ ਤਾਂ ਅਮਰੀਕਾ ਰੂਸ ਨੂੰ ਲੈ ਕੇ ਆਪਣਾ ਅਪਰੋਚ ਬਦਲ ਦੇਵੇਗਾ। ਇਸ ਲਈ ਪੁਤਿਨ ਨੂੰ 2 ਹਫਤਿਆਂ ਦਾ ਟਾਈਮ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਟਰੰਪ ਨੇ ਰੂਸ ਵੱਲੋਂ ਯੂਕਰੇਨ ਵਿਚ ਡ੍ਰੋਨ ਤੇ ਮਿਜ਼ਾਈਲ ਹਮਲਿਆਂ ਨੂੰ ਤੇਜ਼ ਕਰਨ ‘ਤੇ ਕਿਹਾ ਸੀ ਕਿ ਪੁਤਿਨ ਅੱਗ ਨਾਲ ਖੇਡ ਰਹੇ ਹਨ।
ਇਹ ਵੀ ਪੜ੍ਹੋ : ਟਰੰਪ ਦਾ ਨਵਾਂ ਫਰਮਾਨ, ਅਫਗਾਨਿਸਤਾਨ-ਈਰਾਨ ਸਣੇ ਇਨ੍ਹਾਂ 12 ਦੇਸ਼ਾਂ ਲਈ ਅਮਰੀਕਾ ਦੇ ਦਰਵਾਜ਼ੇ ਕੀਤੇ ਬੰਦ
ਦੂਜੇ ਪਾਸੇ ਅਮਰੀਕਾ ਨੇ ਈਰਾਨ ਨਾਲ ਪ੍ਰਮਾਣੂ ਸਮਝੌਤੇ ਲਈ ਇਕ ਨਵਾਂ ਪ੍ਰਸਤਾਵ ਭੇਜਿਆ ਸੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਈਰਾਨ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਹੋਣਗੇ। ਰਾਸ਼ਟਰਪਤੀ ਟਰੰਪ ਨੇ ਸਾਫ ਕਰ ਦਿੱਤਾ ਹੈ ਕਿ ਈਰਾਨ ਨੂੰ ਕਦੇ ਵੀ ਪ੍ਰਮਾਣੂ ਬੰਬ ਹਾਸਲ ਨਹੀਂ ਕਰਨ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: