ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਡਾ. ਅੰਬੇਡਕਰ ਨਗਰ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਸੁੱਤੇ ਪਏ ਪਰਿਵਾਰ ‘ਤੇ ਘਰ ਦੀ ਛੱਤ ਡਿਗਣ ਨਾਲ 13 ਸਾਲਾ ਲੜਕੀ ਦੀ ਮੌਤ ਹੋ ਜਾਣ ਦੀ ਖਬਰ ਹੈ। ਇੰਨਾ ਹੀ ਨਹੀਂ ਹਾਦਸੇ ਵਿਚ 3 ਹੋਰ ਲੋਕ ਵੀ ਜ਼ਖਮੀ ਦੱਸੇ ਜਾ ਰਹੇ ਹਨ।
ਮ੍ਰਿਤਕ ਦੀ ਪਛਾਣ ਕੋਮਲਪ੍ਰੀਤ ਵਜੋ ਹੋਈ ਹੈ। ਹਾਦਸੇ ਸਮੇਂ ਉਹ ਬੈੱਡ ‘ਤੇ ਆਪਣੀ ਮਾਂ ਨਾਲ ਸੁੱਤੀ ਪਈ ਸੀ। ਛੱਤ ਬਹੁਤ ਹੀ ਖਸਤਾ ਹਾਲਤ ਵਿਚ ਸੀ ਜਿਸ ਕਰਕੇ ਪਿਛਲੇ ਦਿਨੀਂ ਪਏ ਮੀਂਹ ਕਰਕੇ ਉਸ ਦੀ ਹਾਲਤ ਹੋਰ ਵੀ ਖਰਾਬ ਹੋ ਗਈ ਸੀ ਤੇ ਬੀਤੀ ਰਾਤ ਉਹ ਡਿੱਗ ਗਈ ਤੇ 3 ਜਣੇ ਇਸ ਵਿਚ ਗੰਭੀਰ ਜ਼ਖਮੀ ਵੀ ਹੋਏ ਹਨ। ਕੋਮਲਪ੍ਰੀਤ 7ਵੀਂ ਜਮਾਤ ਦੀ ਵਿਦਿਆਰਥਣ ਸੀ। ਪਰਿਵਾਰ ਵਾਲਿਆਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: