ਲੁਧਿਆਣਾ ‘ਚ ਝਾੜੂ ਦਾ ਜਾਦੂ ਚੱਲ ਗਿਆ ਹੈ ਤੇ ਕਾਂਗਰਸ ਤੇ BJP ਦੀ ਹਾਰ ਹੋਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਵੱਡੀ ਲੀਡ ਨਾਲ ਜਿੱਤੇ ਹਨ। ਸੰਜੀਵ ਅਰੋੜਾ ਨੇ 35179 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।
ਦੱਸ ਦੇਈਏ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋ ਗਈ ਸੀ। ਕੁੱਲ 14 ਰਾਊਂਡ ਸਨ।14ਵੇਂ ਰੁਝਾਨ ਵਿਚ AAP ਨੂੰ 35144 ਵੋਟਾਂ, ਕਾਂਗਰਸ ਨੂੰ 24510 ਵੋਟਾਂ, BJP ਨੂੰ 20299 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ 8198 ਵੋਟਾਂ ਹਾਸਲ ਹੋਈਆਂ ਹਨ। 13ਵੇਂ ਰਾਊਂਡ ਤੋਂ ਬਾਅਦ ਕਾਂਗਰਸ ਦੂਜੇ ਨੰਬਰ ‘ਤੇ ਹੈ ਭਾਰਤ ਭੂਸ਼ਣ ਆਸ਼ੂ ਨੂੰ 22,936 ਵੋਟਾਂ ਪਈਆਂ ਹਨ ਤੇ ਸੰਜੀਵ ਅਰੋੜਾ ਨੂੰ 33,009 ਵੋਟਾਂ ਪਈਆਂ। 12ਵੇਂ ਰਾਊਂਡ ਦੇ ਬਾਅਦ AAP ਦੀ ਲੀਡ ਹੋਰ ਵਧੀ ਤੇ ਸੰਜੀਵ ਅਰੋੜਾ ਨੂੰ 30,237 ਵੋਟਾਂ ਪਈਆਂ ਤੇ ਭਾਰਤ ਭੂਸ਼ਣ ਆਸ਼ੂ ਨੂੰ 21,540 ਵੋਟਾਂ ਪਈਆਂ।
12ਵੇਂ ਰੁਝਾਨ ‘ਚ AAP ਨੂੰ 30,237, ਕਾਂਗਰਸ ਨੂੰ 21,540 ਵੋਟਾਂ, BJP ਨੂੰ 17,435 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ 6798 ਵੋਟਾਂ ਮਿਲੀਆਂ ਹਨ। 11ਵੇਂ ਰੁਝਾਨ ਵਿਚ AAP ਨੂੰ 27,872 ਵੋਟਾਂ, ਕਾਂਗਰਸ ਨੂੰ 20,368 ਵੋਟਾਂ, BJP ਨੂੰ 15,811 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ 6352 ਵੋਟਾਂ ਪਈਆਂ ਹਨ। 10ਵੇਂ ਰੁਝਾਨ ਵਿਚ AAP ਨੂੰ 24,884 ਵੋਟਾਂ, ਕਾਂਗਰਸ ਨੂੰ 18,862 ਵੋਟਾਂ, BJP ਨੂੰ 15,081 ਵੋਟਾਂ, ਸ਼੍ਰੋਮਣੀ ਅਕਾਲੀ ਦਲ ਨੂੰ 5234 ਵੋਟਾਂ ਪਈਆਂ ਹਨ। 9ਵੇਂ ਰੁਝਾਨ ਵਿਚ AAP ਨੂੰ 22,205, ਕਾਂਗਰਸ ਨੂੰ 17,457 ਵੋਟਾਂ ਤੇ BJP ਨੂੰ 1,882 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ 4769 ਵੋਟਾਂ ਪਈਆਂ। 8ਵੇਂ ਰਾਊਂਡ ਦੇ ਬਾਅਦ ਸੰਜੀਵ ਅਰੋੜਾ ਨੂੰ 19612, ਭਾਰਤ ਭੂਸ਼ਣ ਆਸ਼ੂ ਨੂੰ 16054, ਜੀਵਨ ਗੁਪਤਾ ਨੂੰ 12788 ਤੇ ਪਰਉਪਕਾਰ ਸਿੰਘ ਨੂੰ 4352 ਵੋਟਾਂ ਪਈਆਂ। ਸੰਜੀਵ ਅਰੋੜਾ 3561 ਵੋਟਾਂ ਤੋਂ ਅੱਗੇ ਰਹੇ। ਇਸੇ ਤਰ੍ਹਾਂ 7ਵੇਂ ਰਾਊਂਡ ਦੇ ਬਾਅਦ ਸੰਜੀਵ ਅਰੋੜਾ ‘ਆਪ’ ਨੂੰ 17358, ਭਾਰਤ ਭੂਸ਼ਣ ਆਸ਼ੂ (ਕਾਂਗਰਸ) ਨੂੰ 14086, ਜੀਵਨ ਗੁਪਤਾ (ਭਾਜਪਾ) ਨੂੰ 11839 ਤੇ ਪਰਉਪਕਾਰ ਸਿੰਘ (ਅਕਾਲੀ ਦਲ) ਨੂੰ 3706 ਵੋਟਾਂ ਪਈਆਂ।
6ਵੇਂ ਰੁਝਾਨ ਵਿਚ AAP ਨੂੰ 14,486 ਵੋਟਾਂ, ਕਾਂਗਰਸ ਨੂੰ 12,200 ਵੋਟਾਂ, BJP ਨੂੰ 10,703 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ 323 ਵੋਟਾਂ ਪਈਆਂ ਹਨ। ਇਸੇ ਤਰ੍ਹਾਂ 5ਵੇਂ ਰੁਝਾਨ ਵਿਚ AAP ਨੂੰ 12,320 ਵੋਟਾਂ, ਕਾਂਗਰਸ ਨੂੰ 9816 ਵੋਟਾਂ, BJP ਨੂੰ 8831 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ 2959 ਵੋਟਾਂ ਪੈ ਚੁੱਕੀਆਂ ਹਨ। ਚੌਥੇ ਰਾਊਂਡ ਤੋਂ ਬਾਅਦ ਕਾਂਗਰਸ ਦੂਜੇ ਨੰਬਰ ‘ਤੇ ਸਨ ਤੇ ਭਾਰਤ ਭੂਸ਼ਣ ਆਸ਼ੂ ਨੂੰ 7421 ਵੋਟਾਂ ਪਈਆਂ। ਤੀਜਾ ਰੁਝਾਨ ਦਾ ਨਤੀਜਾ ਵੀ ਸਾਹਮਣੇ ਆ ਚੁੱਕਾ ਹੈ। ਉਸ ਮੁਤਾਬਕ AAP ਨੂੰ 10265 ਵੋਟਾਂ, ਕਾਂਗਰਸ ਨੂੰ 7421 ਵੋਟਾਂ, BJP ਨੂੰ 7193 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ 2718 ਵੋਟਾਂ ਪਈਆਂ।
ਦੂਜੇ ਰਾਊਂਡ ਤੋਂ ਬਾਅਦ AAP ਅੱਗੇ ਚੱਲ ਰਹੇ ਹਨ। ਸੰਜੀਵ ਅਰੋੜਾ ਨੂੰ 4225 ਵੋਟਾਂ ਪਈਆਂ ਹਨ। ਦੂਜੇ ਰਾਊਂਡ ਤੋਂ ਬਾਅਦ ਕਾਂਗਰਸ ਦੂਜੇ ਨੰਬਰ ‘ਤੇ ਹੈ। ਭਾਰਤ ਭੂਸ਼ਣ ਆਸ਼ੂ 2340 ਵੋਟਾਂ ਪਈਆਂ ਹਨ। ਦੂਜਾ ਰੁਝਾਨ ‘ਚ AAP – 4335 ਵੋਟਾਂ, ਕਾਂਗਰਸ – 2340 ਵੋਟਾਂ, BJP – 2069 ਵੋਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ 1312 ਵੋਟਾਂ ਪਈਆਂ ਹਨ। ਪਹਿਲੇ ਰਾਊਂਡ ਵਿਚ ਆਪ ਉਮੀਦਵਾਰ ਸੰਜੀਵ ਨੂੰ 1269 ਵੋਟ ਦੀ ਲੀਡ ਮਿਲੀ ਹੈ। ਉਨ੍ਹਾਂ ਨੂੰ 2895 ਵੋਟ ਮਿਲੇ। ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 1626, ਭਾਜਪਾ ਦੇ ਜੀਵਨ ਗੁਪਤਾ ਨੂੰ 1177 ਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 703 ਵੋਟਾਂ ਮਿਲੀਆਂ।
ਵੀਡੀਓ ਲਈ ਕਲਿੱਕ ਕਰੋ -: