ਰੂਸ-ਯੂਕਰੇਨ ਯੁੱਧ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਯੂਕਰੇਨੀ ਰਾਸ਼ਟਰਪਤੀ ਜੇਲੇਂਸਕੀ 30 ਦਿਨਾਂ ਦੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਯੂਕਰੇਨ ਨੇ ਅਮਰੀਕਾ ਦੇ 30 ਦਿਨਾਂ ਦੇ ਜੰਗਬੰਦੀ ਦੇ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ।
ਯੂਕਰੇਨ ਵਾਰ ਖਤਮ ਕਰਨ ਨੂੰ ਲੈ ਕੇ ਅਮਰੀਕਾ ਤੇ ਯੂਕਰੇਨੀ ਅਧਿਕਾਰੀਆਂ ਵਿਚ ਬੈਠਕ ਹੋਈ। ਇਸ ਵਿਚ ਯੂਐੱਸ ਸੈਕ੍ਰੇਟਰੀ ਆਫ ਸਟੇਟ ਮਾਰਕੋ ਰੂਬੀਓ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ ਨੇ ਯੂਕਰੇਨ ਨਾਲ ਕਈ ਸਮਝੌਤੇ ਦੇ ਪ੍ਰਸਤਾਵਾਂ ‘ਤੇ ਚਰਚਾ ਕੀਤੀ। ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਪੂਰਬੀ ਯੂਕਰੇਨ ਦੇ ਚਾਰ ਵੱਡੇ ਖੇਤਰਾਂ (ਡੋਨੇਟਸਕ, ਲੁਹਾਂਸਕ, ਖੇਰਸਾਨ ਤੇ ਜਾਪੋਰੀਜਿਆ) ‘ਤੇ ਪੂਰਾ ਕੰਟਰੋਲ ਚਾਹੁੰਦੇ ਹਨ। ਰੂਸ ਪਹਿਲਾਂ ਹੀ ਯੂਕਰੇਨ ਦੇ 20 ਫੀਸਦੀ ਹਿੱਸੇ ‘ਤੇ ਕਬਜ਼ਾ ਕਰ ਚੁੱਕਾ ਹੈ।
ਜੰਗਬੰਦੀ ਹਵਾ ਤੇ ਸਮੁੰਦਰੀ ਖੇਤਰ ਨੂੰ ਛੱਡ ਕੇ ਪੂਰੇ ਯੁੱਧ ਖੇਤਰ ਉਤੇ ਲਾਗੂ ਹੋਵੇਗਾ। ਵਾਅਦੇ ਮੁਤਾਬਕ ਅਮਰੀਕਾ ਰੂਸ ਨੂੰ ਜੰਗਬੰਦੀ ਲਈ ਮਨਾਉਣ ਦੀ ਕੋਸ਼ਿਸ਼ ਕਰੇਗਾ। ਯੂਕਰੇਨ ਨੂੰ ਅਮਰੀਕਾ ਤੋਂ ਫੌਜੀ ਸਹਾਇਤਾ ਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਦੀ ਸਹੂਲਤ ਮਿਲੇਗੀ। ਅਮਰੀਕਾ ਤੇ ਯੂਕਰੇਨ ਵਿਚ ਰੇਅਰ ਮਿਨਰਲਸ ਡੀਲ ਨੂੰ ਜਲਦ ਤੋਂ ਜਲਦ ਪੂਰਾ ਕਰਨ ‘ਤੇ ਸਹਿਮਤੀ ਬਣੀ।
ਇਹ ਵੀ ਪੜ੍ਹੋ : ED ਦਾ ਸੁਖਪਾਲ ਖਹਿਰਾ ਖਿਲਾਫ਼ ਵੱਡਾ ਐਕਸ਼ਨ, ਚੰਡੀਗੜ੍ਹ ਵਾਲੀ ਕੋਠੀ ਕੀਤੀ ਅਟੈਚ
ਦੱਸ ਦੇਈਏ ਕਿ 4 ਮਾਰਚ ਨੂੰ ਯੂਕਰੇਨੀ ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਕਿਹਾ ਸੀ ਕਿ ਟਰੰਪ ਨਾਲ ਪਿਛਲੇ ਹਫਤੇ ਉਨ੍ਹਾਂ ਦੀ ਬੈਠਕ ਉਸ ਤਰ੍ਹਾਂ ਨਹੀਂ ਹੋਈ ਜਿਵੇਂ ਹੋਣੀ ਚਾਹੀਦੀ ਸੀ। ਉਨ੍ਹਾਂ ਨੇ ਇਸ ‘ਤੇ ਅਫਸੋਸ ਪ੍ਰਗਟਾਇਆ ਤੇ ਕਿਹਾ ਕਿ ਯੂਕਰੇਨ ਖਣਿਜ ਸਮਝੌਤੇ ਲਈ ਤਿਆਰ ਹੈ। ਜੇਲੇਂਸੀ ਦਾ ਬਿਆਨ ਉਸ ਸਮੇਂ ਆਇਆ ਸੀ ਜਦੋਂ ਟਰੰਪ ਨੇ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਮਦਦ ਰੋਕਣ ਦਾ ਐਲਾਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
