ਅੰਮ੍ਰਿਤਸਰ ਦੇ ਪਿੰਡ ਚੰਨਣਕੇ ‘ਚ ਦਿਨ-ਦਿਹਾੜੇ ਵੱਡੀ ਵਾਰਦਾਤ ਵਾਪਰੀ ਹੈ। ਇਥੇ ਗੁਰਦੁਆਰਾ ਸਾਹਿਬ ਦੇ ਬਾਹਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਬਾਈਕ ਸਵਾਰ ਅਣਪਛਾਤੇ ਨੌਜਵਾਨਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ। ਮ੍ਰਿਤਕ ਦੀ ਪਛਾਣ ਜੁਗਰਾਜ ਸਿੰਘ ਵਜੋਂ ਹੋਈ ਹੈ। ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਜੁਗਰਾਜ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਲਈ ਹੈ। ਇਸ ਪੋਸਟ ਦੀ ਜ਼ਿੰਮੇਵਾਰੀ ਡੋਲੀ ਪੋਸਟ ਪੰਜਾਬੀ ਨਹੀਂ ਲੈਂਦਾ। ਪੋਸਟ ਵਿਚ ਲਿਖਿਆ ਹੈ ਕਿ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਆਹ ਜੋ ਚੰਨਣਕੇ ਪਿੰਡ ਜੁਗਰਾਜ ਸਿੰਘ ਅਲਾਈਸ ਤੋਤਾ ਦਾ ਕਤਲ ਹੋਇਆ ਹੈ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬਲ ਮੁਹੱਬਤ ਰੰਧਾਵਾ ਤੇ ਕੌਸ਼ਲ ਚੌਧਰੀ ਲੈਣੇ ਹਾਂ। ਇਸ ਨੇ ਜੱਗੂ ਦੇ ਕਹਿਣ ‘ਤੇ ਸਾਡੇ ਭਰਾ ਗੋਰੇ ਬਰਾੜ ਦੇ ਕਤਲ ਵਿਚ ਰੇਕੀ ਕਰਵਾਈ ਸੀ ਤੇ ਸਾਡੇ ਭਰਾਵਾਂ ਦੇ ਖਿਲਾਫ ਪ੍ਰਧਾਨਗੀ ਕਰਵਾਈ ਬਾਕੀ ਜੋ ਲੀਰਾਂ ਪਿੱਛੇ ਰਹਿ ਕੇ ਭੌਂਕਦੀਆਂ ਨੇ ਉਹ ਵੀ ਤਿਆਰ ਰਹਿਣ ਸਾਡਾ ਧਿਆਨ ਸਾਰਿਆਂ ‘ਤੇ ਆ।
ਵੀਡੀਓ ਲਈ ਕਲਿੱਕ ਕਰੋ -: