ਮਾਮਲਾ ਥਾਣਾ ਬੱਧਨੀ ਕਲਾਂ ਦੇ ਪਿੰਡ ਦੌਧਰ ਵਿਚ ਹੋਏ ਬਜ਼ੁਰਗ ਮਹਿਲਾ ਦੇ ਕਤਲ ਦੀ ਗੁੱਥੀ ਨੂੰ ਮੋਗਾ ਪੁਲਿਸ ਨੇ ਟ੍ਰੇਸ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਬਜ਼ੁਰਗ ਮਹਿਲਾ ਦੇ ਘਰ ਦੇ ਸਾਹਮਣੇ ਹੀ ਰਹਿੰਦਾ ਸੀ। ਮੁਲਜ਼ਮ ਕਾਤਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਗਿਆ ਸੀ। ਬਜ਼ੁਰਗ ਮਹਿਲਾ ਨੇ ਉਸ ਨੂੰ ਪਛਾਣ ਲਿਆ ਸੀ। ਮਹਿਲਾ ਸ਼ੋਰ ਨਾ ਪਾਵੇ ਇਸ ਲਈ ਗਲਾ ਦਬਾ ਕੇ ਮੁਲਜ਼ਮ ਨੇ ਮਹਿਲਾ ਦੀ ਹੱਤਿਆ ਕਰ ਦਿੱਤੀ ਤੇ ਨਾਲ ਹੀ ਜਾਂਦੇ-ਜਾਂਦੇ ਉਸ ਦੇ ਕੰਨਾਂ ਦੀਆਂ ਵਾਲੀਆਂ ਵੀ ਖੋਹ ਕੇ ਲੈ ਗਿਆ।
ਪੁਲਿਸ ਨੇ ਸਿਰਫ 8 ਹੀ ਦਿਨਾਂ ਵਿਚ ਕੇਸ ਟ੍ਰੇਸ ਕਰ ਲਿਆ। ਦੂਜੇ ਪਾਸੇ ਡੀਐੱਸਪੀ ਲਵਪ੍ਰੀਤ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਕਿ ਬਜ਼ੁਰਗ ਮਹਿਲਾ ਗੁਰਮੇਲ ਕੌਰ ਦੇ ਪਤੀ ਦੀ 7 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਮ੍ਰਿਤਕ ਮਹਿਲਾ ਘਰ ਵਿਚ ਇਕੱਲੀ ਰਹਿੰਦੀ ਸੀ। ਮਹਿਲਾ ਦੇ ਘਰ ਪਹਿਲਾਂ ਵੀ ਚੋਰੀ ਹੋ ਚੁੱਕੀ ਸੀ। ਡੀਐੱਸਪੀ ਨੇ ਦੱਸਿਆ ਕਿ ਬਜ਼ੁਰਗ ਮਹਿਲਾ ਦੇ ਕਤਲ ਦਾ ਦੋਸ਼ੀ ਉਸ ਦੇ ਗੁਆਂਢ ਵਿਚ ਹੀ ਰਹਿਣ ਵਾਲਾ ਮਨਪ੍ਰੀਤ ਹੈ।
ਮਨਪ੍ਰੀਤ ਸਿੰਘ ‘ਤੇ ਪਹਿਲਾਂ ਵੀ ਥਾਣਾ ਸਦਰ ਜਾਗਰੋਂ ਵਿਚ ਮਾਮਲਾ ਦਰਜ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰਕੇ 2 ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
