ਉੱਤਰਾਖੰਡ ਦੇ ਉੱਤਰਕਾਸ਼ੀ ‘ਚ 4400 ਮੀਟਰ ਦੀ ਉਚਾਈ ‘ਤੇ ਸਥਿਤ ਸਹਸਤਰਾਲ ਟ੍ਰੈਕਿੰਗ ਰੂਟ ‘ਤੇ ਗਏ 22 ਮੈਂਬਰਾਂ ਦੇ ਸਮੂਹ ‘ਚੋਂ 5 ਮੈਂਬਰਾਂ ਦੀ ਠੰਡ ਕਾਰਨ ਮੌਤ ਹੋ ਗਈ। ਟੀਮ ਦੇ 13 ਮੈਂਬਰਾਂ ਨੂੰ ਬਚਾ ਲਿਆ ਗਿਆ ਹੈ। ਫਸੇ 4 ਟਰੈਕਰਾਂ ਨੂੰ ਕੱਢਣ ਲਈ ਬਚਾਅ ਕਾਰਜ ਜਾਰੀ ਹੈ ਪਰ ਖਰਾਬ ਮੌਸਮ ਕਾਰਨ ਆਪਰੇਸ਼ਨ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

5 trackers died in Uttarkashi
ਟੀਮ ਵਿੱਚ ਕਰਨਾਟਕ ਦੇ 18 ਟਰੈਕਰ, ਇੱਕ ਮਹਾਰਾਸ਼ਟਰ ਤੋਂ ਅਤੇ ਬਾਕੀ ਤਿੰਨ ਸਥਾਨਕ ਗਾਈਡ ਹਨ। ਇਸ ਘਟਨਾ ‘ਚ ਮਾਰੇ ਗਏ 5 ਲੋਕਾਂ ਦੀਆਂ ਲਾਸ਼ਾਂ ਨੂੰ ਹੈਲੀਪੈਡ ‘ਤੇ ਲਿਆਂਦਾ ਗਿਆ, ਜਿਨ੍ਹਾਂ ‘ਚੋਂ 8 ਨੂੰ ਹੈਲੀਕਾਪਟਰ ਰਾਹੀਂ ਦੇਹਰਾਦੂਨ ਦੇ ਹਸਪਤਾਲ ਭੇਜਿਆ ਗਿਆ ਹੈ। ਨਾਲ ਹੀ 3 ਲੋਕਾਂ ਨੂੰ ਨਤਿਨ ਭਟਵਾੜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। 2 ਲੋਕਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਉੱਤਰਕਾਸ਼ੀ ਦੇ ਐਸਪੀ ਅਰਪਨ ਯਾਦਵੰਸ਼ੀ ਨੇ ਦੱਸਿਆ ਕਿ ਟ੍ਰੈਕਿੰਗ ਐਸੋਸੀਏਸ਼ਨ ਨੇ 4 ਜੂਨ ਦੀ ਸ਼ਾਮ ਨੂੰ ਸਹਸਤਰਾਲ ਵਿੱਚ ਸਮੂਹ ਦੇ ਫਸੇ ਹੋਣ ਦੀ ਸੂਚਨਾ ਦਿੱਤੀ ਸੀ। ਉਦੋਂ ਤੋਂ ਬਚਾਅ ਕਾਰਜ ਜਾਰੀ ਹੈ। ਇਸ ਵਿੱਚ SDRF, ਉੱਤਰਾਖੰਡ ਪੁਲਿਸ, ਜੰਗਲਾਤ ਵਿਭਾਗ, ਹਵਾਈ ਸੈਨਾ, ਆਫ਼ਤ ਪ੍ਰਬੰਧਨ ਟੀਮ ਅਤੇ ਸਿਲਾ ਪਿੰਡ ਦੇ ਲੋਕ ਸ਼ਾਮਲ ਹਨ। ਟਿਹਰੀ ਜ਼ਿਲ੍ਹੇ ਤੋਂ ਪੁਲਿਸ ਅਤੇ ਜੰਗਲਾਤ ਵਿਭਾਗ ਦੀਆਂ ਟੀਮਾਂ ਵੀ ਮੌਕੇ ‘ਤੇ ਭੇਜੀਆਂ ਗਈਆਂ ਹਨ। Mi-17 ਹੈਲੀਕਾਪਟਰ ਵਾਲੀ ਟੀਮ ਨੂੰ ਬੈਕਅੱਪ ਵਜੋਂ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਸਾਬਕਾ CM ਚੰਨੀ ਸ੍ਰੀ ਚਮਕੌਰ ਸਾਹਿਬ ਵਿਖੇ ਹੋਏ ਨਤਮਸਤਕ, ਜਿੱਤ ਲਈ ਕੀਤਾ ਵਾਹਿਗੁਰੂ ਦਾ ਧੰਨਵਾਦ
ਜਾਣਕਾਰੀ ਅਨੁਸਾਰ 29 ਮਈ ਨੂੰ 22 ਮੈਂਬਰੀ ਟ੍ਰੈਕਿੰਗ ਟੀਮ ਸਹਸਤਰ ਟ੍ਰੈਕ ‘ਤੇ ਗਈ ਸੀ। ਇਹ ਗਰੁੱਪ ਮੱਲਾ-ਸਿੱਲਾ ਤੋਂ ਕੁਸ਼ ਕੁਲਿਆਣ ਬੁਗਿਆਲ ਰਾਹੀਂ ਸਹਸਤਰਾਲ ਤੱਕ ਟ੍ਰੈਕਿੰਗ ਲਈ ਰਵਾਨਾ ਹੋਇਆ ਸੀ। ਇਸ ਟ੍ਰੈਕਿੰਗ ਟੀਮ ਨੇ 7 ਜੂਨ ਤੱਕ ਵਾਪਸ ਆਉਣਾ ਸੀ। ਵਾਪਸੀ ਦੇ ਸਫ਼ਰ ਦੌਰਾਨ ਟੀਮ 2 ਜੂਨ ਨੂੰ ਕੋਖਲੀ ਟਾਪ ਬੇਸ ਕੈਂਪ ਪਹੁੰਚੀ। 3 ਜੂਨ ਨੂੰ ਸਾਰੇ ਸਹਸਤਰਾਲ ਲਈ ਰਵਾਨਾ ਹੋਏ। ਇਸ ਦੌਰਾਨ ਮੌਸਮ ਅਚਾਨਕ ਵਿਗੜ ਗਿਆ। ਬਰਫਬਾਰੀ ਸ਼ੁਰੂ ਹੋ ਗਈ। ਸੰਘਣੀ ਧੁੰਦ ਛਾਈ ਹੋਈ ਸੀ। ਇਸ ਕਾਰਨ ਇਹ ਗਰੁੱਪ ਆਪਣਾ ਰਸਤਾ ਭਟਕ ਗਿਆ। ਇਹ ਜਾਣਕਾਰੀ ਟਰੈਕਰਾਂ ਨੇ ਪਰਬਤਾਰੋਹੀ ਅਤੇ ਟਰੈਕਿੰਗ ਏਜੰਸੀ ਨੂੰ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: