ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਦੇ ਖਿਡਾਰੀ ਹੁਣ ਅੰਤਰਰਾਸ਼ਟਰੀ ਖੇਡ ਸਹੂਲਤਾਂ ‘ਤੇ ਅਭਿਆਸ ਕਰ ਰਹੇ ਹਨ ਅਤੇ ਵਿਸ਼ਵ ਪੱਧਰ ‘ਤੇ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਅੱਜ ਮੇਰੀ ਮਿਹਨਤ ਸਫ਼ਲ ਹੋਈ ਹੈ। ਮੈਂ ਸਖ਼ਤ ਮਿਹਨਤ ਕਰ ਰਿਹਾ ਹਾਂ ਤਾਂ ਕਿ ਅੰਬਾਲਾ ਦੇ ਬੱਚੇ ਵਿਸ਼ਵ ਪੱਧਰ ‘ਤੇ ਮਸ਼ਹੂਰ ਹੋਣ ਅਤੇ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਇਸ ਦੀ ਸ਼ੁਰੂਆਤ ਕੀਤੀ ਹੈ।

Haryana Home Minister Anil Vij awards
ਚੀਨ ਦੇ ਹਾਂਗਜ਼ੂ ਵਿੱਚ ਆਯੋਜਿਤ ਏਸ਼ੀਆਈ ਖੇਡਾਂ ਵਿੱਚ ਸ਼ੂਟਿੰਗ ਮੁਕਾਬਲੇ ਵਿੱਚ ਸੋਨ ਅਤੇ ਚਾਂਦੀ ਦੇ ਤਗਮੇ ਜਿੱਤਣ ਵਾਲੇ ਅੰਬਾਲਾ ਦੇ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਗ੍ਰਹਿ ਮੰਤਰੀ ਅਨਿਲ ਵਿੱਜ ਦੀ ਰਿਹਾਇਸ਼ ‘ਤੇ ਪਹੁੰਚ ਕੇ ਅਸ਼ੀਰਵਾਦ ਲਿਆ। ਗ੍ਰਹਿ ਮੰਤਰੀ ਨੇ ਸਰਬਜੋਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਬਜੋਤ ਨੇ ਏਸ਼ੀਆਈ ਖੇਡਾਂ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ।
ਇਹ ਵੀ ਪੜ੍ਹੋ: ਐਡਵੋਕੇਟ ਗੁਰਮਿੰਦਰ ਸਿੰਘ ਗੈਰੀ ਬਣੇ ਪੰਜਾਬ ਦੇ ਨਵੇਂ AG, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ
ਉਨ੍ਹਾਂ ਕਿਹਾ ਕਿ ਸਰਬਜੋਤ ਨੇ ਅੰਬਾਲਾ ਵਾਸੀਆਂ ਦੀ ਛਾਤੀ ਵੀ ਚੌੜੀਮ ਕਰ ਦਿੱਤੀ ਹੈ। ਅੰਬਾਲਾ ਕੈਂਟ ਦੇ ਸੈਂਟਰਲ ਫੀਨਿਕਸ ਕਲੱਬ ਵਿੱਚ ਉਨ੍ਹਾਂ ਨੇ ਇੱਕ ਫਾਇਰਿੰਗ ਰੇਂਜ ਬਣਾਈ ਸੀ, ਜਿੱਥੇ ਸਰਬਜੋਤ ਨੇ ਅਭਿਆਸ ਕੀਤਾ ਅਤੇ ਸ਼ੂਟਿੰਗ ਸਿੱਖੀ । ਗ੍ਰਹਿ ਮੰਤਰੀ ਨੇ ਆਪਣੇ ਸਵੈ-ਇੱਛੁਕ ਫੰਡ ਵਿਚੋਂ ਖਿਡਾਰੀ ਨੂੰ 50 ਹਜ਼ਾਰ ਰੁਪਏ ਹੌਂਸਲਾ ਅਫ਼ਜਾਈ ਵਜੋਂ ਦੇਣ ਦਾ ਐਲਾਨ ਕੀਤਾ। ਏਸ਼ੀਆਈ ਖੇਡਾਂ ਵਿਚ ਦੋ ਤਗਮੇ ਜਿੱਤਣ ਵਾਲੇ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਅੰਬਾਲਾ ਕੈਂਟ ਵਿੱਚ ਉਪਲਬਧ ਕਰਵਾਈ ਗਈਆਂ ਖੇਡ ਸਹੂਲਤਾਂ ਦੀ ਸ਼ਲਾਘਾ ਕੀਤੀ। ਸਰਬਜੋਤ ਸਿੰਘ ਨੇ ਦੱਸਿਆ ਕਿ ਮੰਤਰੀ ਵਿਜ ਦੇ ਯਤਨਾਂ ਸਦਕਾ ਅੰਬਾਲਾ ਕੈਂਟ ਦੇ ਸੈਂਟਰਲ ਫੀਨਿਕਸ ਕਲੱਬ ਵਿੱਚ ਫਾਇਰਿੰਗ ਰੇਂਜ ਸਥਾਪਿਤ ਕੀਤੀ ਗਈ ਅਤੇ ਇਸ ਫਾਇਰਿੰਗ ਰੇਂਜ ਵਿੱਚ ਅਭਿਆਸ ਕਰ ਕੇ ਅੱਜ ਉਹ ਵਿਸ਼ਵ ਪੱਧਰ ’ਤੇ ਤਗਮਾ ਜਿੱਤਣ ਵਿੱਚ ਕਾਮਯਾਬ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: