ਕਿਸਾਨ ਅੰਦੋਲਨ ‘ਚ ਕੁਝ ਕਿਸਾਨਾਂ ਜੱਥੇਬੰਦੀਆਂ ਵੱਲੋਂ 6 ਸ਼ੱਕੀ ਮੁੰਡਿਆਂ ‘ਤੇ ਕਿਸਾਨ ਧਰਨੇ ‘ਚ ਮਾਹੌਲ ਖ਼ਰਾਬ ਕਰਨ ਦਾ ਇਲਜ਼ਾਮ ਲਗਾਇਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਫੜ੍ਹ ਕੇ ਕੁੰਡਲੀ ਥਾਣੇ ‘ਚ ਲਿਆਂਦਾ ਗਿਆ। ਪੱਤਰਕਾਰ ਵੱਲੋਂ ਪੁੱਛਗਿੱਛ ਕਰਨ ‘ਤੇ ਉਨ੍ਹਾਂ ਨੇ ਕਿਹਾ ਸਾਨੂੰ ਹਾਇਰ ਕਰਕੇ ਲਿਆਂਦਾ ਗਿਆ। ਕਿਸਾਨ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਇਹ ਸ਼ਰਾਰਤੀ ਅਨਸਰ ਸ਼ਰਾਰਤਾਂ ਕਰ ਰਹੇ ਸਨ। ਕਿਸਾਨਾਂ ਨੇ ਦੱਸਿਆ ਕਿ ਇਹਨਾਂ 6 ਮੁੰਡਿਆਂ ਵੱਲੋਂ ਕੁੜੀਆਂ ਦੀ ਵੀਡੀਓ ਬਣਾਈ ਗਈ ਤਾਂ ਜੋ ਕਿਸਾਨਾਂ ਦਾ ਲੋਕਾਂ ‘ਤੇ ਗ਼ਲਤ ਪ੍ਰਭਾਵ ਪਵੇ। ਵੀਡੀਓ ਬਣਾਉਣ ਦੇ ਨਾਲ-ਨਾਲ ਉਹ ਕੁੜੀਆਂ ਦੀ ਨੰਬਰ ਵੀ ਮੰਗੇ ਜਾ ਰਹੇ ਸਨ।
ਕਿਸਾਨ ਅੰਦੋਲਨ ‘ਚ ਕਿਸਾਨ ਜੱਥੇਬੰਦੀਆਂ ਨੇ ਫੜੇ 6 ਸ਼ਰਾਰਤੀ ਅਨਸਰ, 10 ਹੋਏ ਫ਼ਰਾਰ
Dec 02, 2020 11:44 pm

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .