ਮਾਤਾ ਚਿੰਤਪੁਰਨੀ ਮੰਦਰ ਵਿਚ ਸੁਰੱਖਿਆ ਮੁਲਾਜ਼ਮ ਤੇ ਪੁਜਾਰੀ ਵਿਚ ਹੱਥੋਂਪਾਈ ਹੋ ਗਈ। ਮਾਮਲਾ ਗਰਭਗ੍ਰਹਿ ਵਿਚ ਪ੍ਰਸਾਦ ਚੜ੍ਹਾਉਂਦੇ ਸਮੇਂ ਹੋਇਆ। ਦੋਸ਼ ਹੈ ਕਿ ਇਥੇ ਤਾਇਨਾਤ ਸੁਰੱਖਿਆ ਮੁਲਾਜ਼ਮ ਨੇ ਪੁਜਾਰੀ ਨੂੰ ਥੱਪੜ ਜੜ੍ਹ ਦਿੱਤੇ, ਧੱਕਾ ਵੀ ਦਿੱਤਾ ਜਿਸ ਨਾਲ ਉਹ ਛਤਰ ਨਾਲ ਵੀ ਟਕਰਾ ਗਏ। ਹੱਥੋਂਪਾਈ ਦੀ ਘਟਨਾ ਮੰਦਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ। ਘਟਨਾ ਸਮੇਂ ਮੰਦਰ ਵਿਚ ਸੈਂਕੜੇ ਸ਼ਰਧਾਲੂ ਦਰਸ਼ਨ ਕਰ ਰਹੇ ਸਨ ਜੋ ਇਸ ਝਗੜੇ ਨੂੰ ਦੇਖ ਕੇ ਡਰ ਗਏ। ਇਸ ਦੇ ਬਾਅਦ ਉਥੇ ਮੌਜੂਦ ਹੋਰ ਪੁਜਾਰੀਆਂ ਨੇ ਕਿਸੇ ਤਰ੍ਹਾਂ ਮਾਮਲਾ ਸੰਭਾਲਿਆ।
ਫਿਲਹਾਲ ਮੁਲਜ਼ਮ ਸੁਰੱਖਿਆ ਮੁਲਾਜ਼ਮ ਨੂੰ ਹਟਾ ਦਿੱਤਾ ਗਿਆ ਹੈ। ਘਟਨਾ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਤਾ ਸ਼੍ਰੀ ਚਿੰਤਪੁਰਨੀ ਮੰਦਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ 24 ਘੰਟੇ ਮਾਤਾ ਸ਼੍ਰੀ ਚਿਤੰਪੁਰਨੀ ਦੇ ਪਿੰਡ ਦੇ ਲਾਈਵ ਦਰਸ਼ਨ ਚੱਲਦੇ ਹਨ। ਇਸੇ ਕੈਮਰੇ ਵਿਚ ਸੋਮਵਾਰ ਨੂੰ ਮਾਰਕੁੱਟ ਦੀ ਇਹ ਘਟਨਾ ਰਿਕਾਰਡ ਕੀਤੀ ਗਈ। ਸ਼ਰਧਾਲੂਆਂ ਨੇ ਲਾਈਵ ਪ੍ਰਸਾਰਣ ਤੋਂ ਹੀ ਘਟਨਾ ਦਾ ਵੀਡੀਓ ਡਾਊਨਲੋਡ ਕਰਕੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਭੇਜਿਆ। ਵੀਡੀਓ ਮੁਤਾਬਕ ਘਟਨਾ ਸੋਮਵਾਰ ਲਗਭਗ 1 ਵਜੇ ਦੀ ਹੈ।
ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਗਰਭਗ੍ਰਹਿ ਵਿਚ ਮੌਜੂਦ ਪੁਜਾਰੀ ਉਥੇ ਪਹੁੰਚ ਰਹੇ ਸ਼ਰਧਾਲੂਆਂ ਤੋਂ ਪ੍ਰਸਾਦ ਲੈ ਕੇ ਮਾਂ ਚਿੰਤਪੁਰਨੀ ਨੂੰ ਅਰਪਿਤ ਕਰ ਰਿਹਾ ਹੈ। ਅਰਪਣ ਦੇ ਬਾਅਦ ਪੁਜਾਰੀ ਪ੍ਰਸਾਦ ਨੂੰ ਵਾਪਸ ਸ਼ਰਧਾਲੂਆਂ ਨੂੰ ਵਾਪਸ ਕਰ ਰਿਹਾ ਹੈ। ਇਸੇ ਦੌਰਾਨ ਇਕ ਸੁਰੱਖਿਆ ਮੁਲਾਜ਼ਮ ਦਿਖਾਈ ਦੇ ਰਿਹਾ ਹੈ, ਜਿਸ ਦੀ ਪੁਜਾਰੀ ਦੇ ਨਾਲ ਹਲਕੀ ਬਹਿਸ ਹੁੰਦੀ ਹੈ। ਦੱਸਿਆ ਗਿਆ ਹੈ ਕਿ ਦੋਵਾਂ ਵਿਚ ਪਹਿਲਾਂ ਵੀ ਡ੍ਰੈੱਸ ਨੂੰ ਲੈ ਕੇ ਕਿਹਾ ਸੁਣੀ ਹੋਈ ਸੀ। ਸੁਰੱਖਿਆ ਮੁਲਾਜ਼ਮ ਨੇ ਪੁਜਾਰੀ ਨੂੰ ਫੜ ਕੇ ਥੱਪੜ ਜੜ੍ਹ ਦਿੱਤਾ। ਉਸ ਨੂੰ ਧੱਕਾ ਵੀ ਦੇ ਦਿੱਤਾ। ਪੁਜਾਰੀ ਮੰਦਰ ਵਿਚ ਲੱਗੇ ਛਤਰ ਨਾਲ ਟਕਰਾਇਆ ਤੇ ਡਿੱਗਦੇ-ਡਿੱਗਦੇ ਬਚ ਗਿਆ। ਇਸ ਦੇ ਬਾਅਦ ਪੁਜਾਰੀ ਤੇ ਸੁਰੱਖਿਆ ਮੁਲਾਜ਼ਮ ਵਿਚ ਹੱਥੋਂਪਾਈ ਸ਼ੁਰੂ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: