ਨਾਭਾ ਬਲਾਕ ਦੇ ਪਿੰਡ ਕਕਰਾਲਾ ਦੇ ਰੇਲਵੇ ਟਰੈਕ ‘ਤੇ ਵੱਖ-ਵੱਖ ਦੋ ਜਗ੍ਹਾ ਤੋਂ ਦੋ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ। ਫਿਲਹਾਲ ਰੇਲਵੇ ਪੁਲਿਸ ਨੇ ਇਹਨਾਂ ਦੋਵਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਨਾਭਾ ਦੀ ਮੋਸਚਰੀ ਵਿੱਚ ਰੱਖ ਦਿੱਤੀਆਂ ਹਨ। ਫਿਲਹਾਲ ਰੇਲਵੇ ਵਿਭਾਗ ਦੀ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਲਾਸ਼ਾਂ ਰੇਲਵੇ ਟਰੈਕ ਤੇ ਕਿਵੇਂ ਆਈਆਂ ਜਾਂ ਇਹ ਵਿਅਕਤੀ ਟ੍ਰੇਨ ਵਿੱਚੋਂ ਡਿੱਗ ਗਏ ਅਤੇ ਇਹਨਾਂ ਦੀ ਮੌਤ ਹੋਈ ਹੈ।

2 person’s bodies found
ਇਹਨਾਂ ਦੋਨਾਂ ਵਿਅਕਤੀਆਂ ਦੀ ਪਹਿਚਾਣ ਨਹੀਂ ਹੋ ਸਕੀ ਅਤੇ ਨਾ ਹੀ ਇਹਨਾਂ ਦੀਆਂ ਜੇਬਾਂ ਵਿੱਚੋਂ ਕਿਸੇ ਤਰ੍ਹਾਂ ਦਾ ਕੋਈ ਪਹਿਚਾਣ ਪੱਤਰ ਮਿਲਿਆ। ਇੱਕ ਨੌਜਵਾਨ ਜਿਸ ਦੀ ਉਮਰ ਕਰੀਬ 25 ਸਾਲ ਦੱਸੀ ਜਾ ਰਹੀ ਹੈ ਉਸ ਦਾ ਮੂੰਹ ਵੇਖਣ ਯੋਗ ਹੀ ਨਹੀਂ ਰਿਹਾ ਅਤੇ ਦੂਜਾ ਵਿਅਕਤੀ ਜਿਸ ਦੀ ਉਮਰ 50-55 ਸਾਲ ਦੱਸੀ ਜਾ ਰਹੀ ਹੈ ਉਸਦਾ ਕੁਝ ਹੁਲੀਆ ਦੇਖਣ ਯੋਗ ਹੈ। ਫਿਲਹਾਲ ਪੁਲਿਸ ਜਾਂਚ ਵਿੱਚ ਜੁੱਟ ਗਈ ਹੈ।
ਇਹ ਵੀ ਪੜ੍ਹੋ : ਸਮਰਾਲਾ ਦੇ ਪਿੰਡ ਬੌਂਦਲੀ ਨੇੜੇ ਮੁਲਜ਼ਮਾਂ ਦੀ SHO ਨਾਲ ਹੋਈ ਝ.ੜ.ਪ, ਇੱਕ ਮੁਲਜ਼ਮ ਦੇ ਪੈਰ ‘ਚ ਲੱਗੀ ਗੋ/ਲੀ
ਇਸ ਮੌਕੇ ‘ਤੇ ਨਾਭਾ ਰੇਲਵੇ ਪੁਲਿਸ ਦੇ ਜਾਂਚ ਅਧਿਕਾਰੀ ਗੁਰਵੰਤ ਸਿੰਘ ਨੇ ਦੱਸਿਆ ਕਿ ਸਾਨੂੰ ਇਤਲਾਅ ਮਿਲੀ ਸੀ ਕਿ ਰੇਲਵੇ ਟਰੈਕ ਤੇ ਵੱਖ-ਵੱਖ ਜਗਾ ਤੋਂ ਦੋ ਲਾਸ਼ਾਂ ਮਿਲੀਆਂ ਹਨ। ਇਹ ਕੁਝ ਦੂਰੀ ਤੋਂ ਹੀ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਜਿਸ ਵਿੱਚ ਇੱਕ ਵਿਅਕਤੀ ਦੀ ਲੱਤ ਕੱਟੀ ਹੋਈ ਹੈ ਅਤੇ ਦੂਜੇ ਵਿਅਕਤੀ ਦੀ ਲਾਸ਼ ਵੀ ਬੁਰੀ ਤਰਾ ਖਰਾਬ ਹੋ ਚੁੱਕੀ ਹੈ ਅਤੇ ਇਹਨਾ ਦੋਵੇ ਵਿਅਕਤੀਆਂ ਕੋਲੋਂ ਕਿਸੇ ਤਰ੍ਹਾਂ ਦਾ ਪਹਿਚਾਣ ਪੱਤਰ ਨਹੀਂ ਮਿਲਿਆ। ਫਿਲਹਾਲ ਅਸੀਂ ਨਾਭੇ ਦੇ ਆਲੇ ਦੁਆਲੇ ਤੇ ਪਿੰਡਾ ਅਤੇ ਪੁਲਿਸ ਚੌਕੀਆ ਵਿੱਚ ਸੂਚਿਤ ਕਰ ਦਿੱਤਾ ਹੈ ਅਤੇ ਬਾਅਦ ਵਿੱਚ ਹੀ ਪਤਾ ਲੱਗੇਗਾ ਇਹਨਾਂ ਦੀ ਪਹਿਚਾਨ ਕੀ ਹੈ। ਅਸੀਂ ਇਹਨਾਂ ਦੀਆਂ ਲਾਸ਼ਾਂ ਨੂੰ ਨਾਭਾ ਦੀ ਮੋਸਚਰੀ ਵਿੱਚ ਰੱਖ ਦਿੱਤੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
