ਹਰਿਆਣਾ ਦੇ ਅੰਬਾਲਾ ਕੈਂਟ ‘ਚ ਮੈਰਿਜ ਪੈਲੇਸ ‘ਚ 3.8 ਫੁੱਟ ਦੇ ਮੁੰਡੇ ਨੇ 3.6 ਫੁੱਟ ਲੰਬੀ ਕੁੜੀ ਨਾਲ ਵਿਆਹ ਚਰਚਾ ਵਿਚ ਬਣਿਆ ਹੋਇਆ ਹੈ। ਵਿਆਹ 6 ਅਪ੍ਰੈਲ ਨੂੰ ਹੋਇਆ ਸੀ, ਜਿਸ ਦੀ ਰਿਸੈਪਸ਼ਨ 13 ਅਪ੍ਰੈਲ ਨੂੰ ਰੱਖੀ ਗਈ ਸੀ। ਇਸ ਦੌਰਾਨ ਨੌਜਵਾਨ ਅਤੇ ਲੜਕੀ ਨੇ ਆਪਣੇ ਰਿਸ਼ਤੇਦਾਰਾਂ ਨਾਲ ਵਿਆਹ ਦੇ ਪੂਰੇ ਹੋਣ ਦਾ ਜਸ਼ਨ ਮਨਾਇਆ ਅਤੇ ਫਿਲਮੀ ਗੀਤਾਂ ‘ਤੇ ਡਾਂਸ ਕੀਤਾ।
ਲਾੜਾ-ਲਾੜੀ ਦੇ ਕੱਦ ਤੋਂ ਇਲਾਵਾ ਇਸ ਵਿਆਹ ਦੀ ਇਸ ਲਈ ਵੀ ਚਰਚਾ ਹੋ ਰਹੀ ਹੈ ਕਿਉਂਕਿ ਲਾੜੇ ਨੇ ਬਿਨਾਂ ਦਾਜ ਲਏ ਵਿਆਹ ਕੀਤਾ ਹੈ। ਕੁੜੀ ਦੇ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਲਾੜੇ ਨੇ ਇਹ ਫੈਸਲਾ ਲਿਆ। ਹੁਣ ਉਨ੍ਹਾਂ ਦੇ ਰਿਸੈਪਸ਼ਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋਵੇਂ ਪਤੀ-ਪਤਨੀ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਪਰਿਵਾਰਕ ਮੈਂਬਰਾਂ ਮੁਤਾਬਕ ਲਾੜੇ ਦਾ ਨਾਂ ਨਿਤਿਨ ਵਰਮਾ ਹੈ। 25 ਸਾਲਾਂ ਨਿਤਿਨ ਮਤੀਦਾਸ ਨਗਰ ਅੰਬਾਲਾ ਕੈਂਟ ਦਾ ਰਹਿਣ ਵਾਲਾ ਹੈ। ਉਸ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਸੇਲਜ਼ ਦਾ ਕੰਮ ਕਰਦਾ ਹੈ। ਉਥੇ ਹੀ ਲਾੜੀ ਆਰੂਸ਼ੀ ਸ਼ਰਮਾ 23 ਸਾਲ ਦੀ ਹੈ ਅਤੇ ਰੋਪੜ, ਪੰਜਾਬ ਦੀ ਰਹਿਣ ਵਾਲੀ ਹੈ। ਉਸ ਨੇ ਬੀਏ ਤੱਕ ਦੀ ਪੜ੍ਹਾਈ ਕੀਤੀ ਹੈ।
ਕਰੀਬ 2 ਹਫਤੇ ਪਹਿਲਾਂ ਨਿਤਿਨ ਦੇ ਇਕ ਰਿਸ਼ਤੇਦਾਰ ਨੇ ਆਰੂਸ਼ੀ ਨੂੰ ਕਿਸੇ ਪ੍ਰੋਗਰਾਮ ‘ਚ ਦੇਖਿਆ ਸੀ। ਇਸ ਤੋਂ ਬਾਅਦ ਉਸ ਨੇ ਆਰੂਸ਼ੀ ਦੇ ਪਰਿਵਾਰ ਦੀ ਜਾਣਕਾਰੀ ਹਾਸਲ ਕੀਤੀ ਅਤੇ ਵਿਆਹ ਦੀ ਗੱਲ ਨੂੰ ਅੱਗੇ ਵਧਾਇਆ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਆਰੂਸ਼ੀ ਦੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ।
ਆਰੂਸ਼ੀ 4 ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹੈ। ਉਸ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਉਸ ਦੀ ਮਾਂ ਘਰਾਂ ਵਿਚ ਕੰਮ ਕਰਦੀ ਹੈ। ਉਸ ਦੇ ਛੋਟੇ ਭਰਾ ਦਾ ਕੱਦ ਵੀ ਛੋਟਾ ਹੈ। ਜਦਕਿ ਬਾਕੀ ਸਾਰੇ ਆਮ ਹਨ।
ਇਹ ਵੀ ਪੜ੍ਹੋ : ਅਕਸ਼ੈ ਕੁਮਾਰ ਤੇ ਅੰਨਿਆ ਪਾਂਡੇ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਗੁਰੂਘਰ ਕੀਤੀ ਅਰਦਾਸ
ਜਦੋਂ ਨਿਤਿਨ ਦੇ ਪਰਿਵਾਰ ਨੇ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਆਰੂਸ਼ੀ ਦੇ ਪਰਿਵਾਰ ਨੇ ਖੁਸ਼ੀ ਨਾਲ ਸਵੀਕਾਰ ਕਰ ਲਿਆ। ਕਿਉਂਕਿ, ਨਿਤਿਨ ਬਿਨਾਂ ਦਾਜ ਦੇ ਵਿਆਹ ਲਈ ਰਾਜ਼ੀ ਹੋ ਗਿਆ ਸੀ। ਨਿਤਿਨ ਨੇ ਦੱਸਿਆ ਕਿ ਉਹ ਮੰਨਦਾ ਸੀ ਕਿ ਰਿਸ਼ਤੇ ਪੈਸੇ ਨਾਲ ਨਹੀਂ ਭਾਵਨਾਵਾਂ ਨਾਲ ਬਣਦੇ ਹਨ। ਇਹ ਸੋਚ ਕੇ ਉਸ ਨੇ ਗੱਲ ਨੂੰ ਅੱਗੇ ਤੋਰਿਆ।
ਉਨ੍ਹਾਂ ਦਾ ਵਿਆਹ 6 ਅਪ੍ਰੈਲ ਨੂੰ ਸਾਰੀਆਂ ਰਸਮਾਂ ਨਾਲ ਸੰਪੰਨ ਹੋਇਆ। ਇਸ ਤੋਂ ਬਾਅਦ ਅੰਬਾਲਾ ਦੇ ਮੈਰਿਜ ਪੈਲੇਸ ‘ਚ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ। ਉਸ ‘ਚ ਨਿਤਿਨ ਅਤੇ ਆਰੂਸ਼ੀ ਨੇ ਪੰਜਾਬੀ ਗੀਤਾਂ ‘ਤੇ ਡਾਂਸ ਕੀਤਾ। ਇਸ ਵਿਆਹ ਦੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ। ਲੋਕ ਇਸ ਦੀ ਤਾਰੀਫ ਕਰ ਰਹੇ ਹਨ। ਇਸ ਦੇ ਨਾਲ ਹੀ ਨਿਤਿਨ ਅਤੇ ਆਰੂਸ਼ੀ ਦੋਵਾਂ ਨੇ ਆਪਣੇ ਇੰਟਰਵਿਊ ‘ਚ ਇਹੀ ਗੱਲ ਕਹੀ ਹੈ ਕਿ ਜੇਕਰ ਸੋਚ ਸਾਫ ਹੋਵੇ ਤਾਂ ਹਰ ਰਿਸ਼ਤਾ ਖੂਬਸੂਰਤ ਬਣ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
