ਜਿਵੇਂ-ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਦਾਂ-ਓਦਾਂ ਪੰਜਾਬ ਦੀ ਸਿਆਸੀ ਹਲਚਲ ਵੀ ਤੇਜ਼ ਹੁੰਦੀ ਜਾ ਰਹੀ ਹੈ, ਇਸ ਵਿਚਕਾਰ ਅੱਜ ਇੱਕ ਵਾਰ ਫਿਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 2 ਦਿਨਾਂ ਪੰਜਾਬ ਦੌਰੇ ‘ਤੇ ਪਹੁੰਚੇ ਹਨ।

ਬੁੱਧਵਾਰ ਨੂੰ ਅਰਵਿੰਦ ਕੇਜਰੀਵਾਲ ਅੱਜ ਜਲੰਧਰ ‘ਚ ਤਿਰੰਗਾ ਯਾਤਰਾ ਕੱਢਣਗੇ। ਇਸ ਤੋਂ ਪਹਿਲਾਂ ਕੇਜਰੀਵਾਲ ਸਵੇਰੇ 11 ਵਜੇ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਸਨ। ਹਰਪਾਲ ਚੀਮਾ ਉਨ੍ਹਾਂ ਦਾ ਸਵਾਗਤ ਕਰਨ ਲਈ ਉੱਥੇ ਪੁੱਜੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ। ਪੰਜਾਬ ਨੇ ਬਹੁਤ ਅਜ਼ਾਦੀ ਘੁਲਾਟੀਆਂ ਨੂੰ ਜਨਮ ਦਿੱਤਾ ਹੈ, ਉਨ੍ਹਾਂ ਦੀ ਯਾਦ ਵਿੱਚ ਕੱਢੀ ਜਾਵੇਗੀ ਤਿਰੰਗਾ ਯਾਤਰਾ। ਪੰਜਾਬ ਨੇ ਪੁਰਾਣਾ ਦੌਰ ਦੇਖ ਲਿਆ ਹੈ, ਉਹ ਨਹੀਂ ਚਾਹੁੰਦੇ ਕਿ ਅਜਿਹਾ ਦੌਰ ਮੁੜ ਆਵੇ। ਇਹ ਤਿਰੰਗਾ ਯਾਤਰਾ ਪੰਜਾਬ ਦੇ ਅਮਨ, ਸ਼ਾਂਤੀ ਅਤੇ ਭਵਿੱਖ ਲਈ ਕੱਢੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮੋਰਚਾ ਫਤਿਹ ਕਰ 383 ਦਿਨਾਂ ਬਾਅਦ ਘਰ ਪਰਤ ਰਹੇ ਨੇ ਟਿਕੈਤ, ਬੋਲੇ – ‘ਹੁਣ ਸਿਰਫ਼ ਯਾਦਾਂ ਰਹਿ ਜਾਣਗੀਆਂ’
ਅਰਵਿੰਦ ਕੇਜਰੀਵਾਲ ਲਗਾਤਾਰ ਪੰਜਾਬ ਦੌਰੇ ‘ਤੇ ਹਨ। ‘ਆਪ’ ਮੁਖੀ ਦੇ ਪੰਜਾਬ ਦੇ ਲਗਾਤਾਰ ਦੌਰਿਆਂ ਨਾਲ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਇਸ ਤੋਂ ਪਹਿਲਾਂ 8 ਦਸੰਬਰ ਨੂੰ ਕੇਜਰੀਵਾਲ ਨੇ ਕਰਤਾਰਪੁਰ ਵਿੱਚ ਪਹੁੰਚੇ ਸਨ।
ਵੀਡੀਓ ਲਈ ਕਲਿੱਕ ਕਰੋ -:

Congress Person open CM Channi’s ” ਪੋਲ”, “CM Channi Spent crores of rupees for advertisement”
