ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਮੁੱਖ ਮੰਤਰੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ। ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਿਸ ਵੱਲੋਂ ਨਸ਼ਾ ਤਸਕਰਾਂ ਦਾ ਪਰਦਾਫਾਸ਼ ਕਰਦਿਆਂ ਵੱਡੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੇ ਨਾਲ-ਨਾਲ ਕਾਲੇ ਧਨ ਨਾਲ ਬਣੀਆਂ ਜਾਇਦਾਦਾਂ ‘ਤੇ ਵੀ ਬੁਲਡੋਜ਼ਰ ਕਾਰਵਾਈ ਕੀਤੀ ਜਾ ਰਿਹਾ ਹੈ। ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਨਸ਼ਾ ਮੁਕਤੀ ਮੋਰਚਾ ਖੋਲ੍ਹਿਆ ਹੈ। ਇਸ ਤਹਿਤ ਸਰਕਾਰ ਨੇ ਨਾਅਰਾ ਵੀ ਦਿੱਤਾ ਹੈ-ਨਸ਼ਾ ਹਾਰੇਗਾ, ਪੰਜਾਬ ਜਿੱਤੇਗਾ।
ਆਮ ਆਦਮੀ ਪਾਰਟੀ ਪੰਜਾਬ ਨੇ ‘ਨਸ਼ਾ ਮੁਕਤੀ ਮੋਰਚਾ’ ਦੇ ਮੁੱਖ ਬੁਲਾਰੇ ਸਮੇਤ ਸਾਰੇ ਜ਼ੋਨ ਕੋਆਰਡੀਨੇਟਰ ਨਿਯੁਕਤ ਕੀਤੇ ਹਨ। ਬਲਤੇਜ ਪੰਨੂ ਨੂੰ ਨਸ਼ਾ ਮੁਕਤੀ ਮੋਰਚਾ ਦਾ ਮੁੱਖ ਬੁਲਾਰਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਮਾਝਾ, ਦੋਆਬਾ ਅਤੇ ਮਾਲਵਾ ਜ਼ੋਨਾਂ ਦੇ ਕੋਆਰਡੀਨੇਟਰ ਵੀ ਨਿਯੁਕਤ ਕੀਤੇ ਗਏ ਹਨ। ਦੋਆਬਾ ਜ਼ੋਨ ਲਈ ਨਯਨ ਛਾਬੜਾ, ਮਾਝਾ ਜ਼ੋਨ ਲਈ ਸੋਨੀਆ ਮਾਨ, ਮਾਲਵਾ ਪੂਰਬੀ ਲਈ ਜਗਦੀਪ ਜੱਗਾ, ਮਾਲਵਾ ਪੱਛਮੀ ਲਈ ਚੁਸਪਿੰਦਰ ਚਾਹਲ ਅਤੇ ਮਾਲਵਾ ਕੇਂਦਰੀ ਲਈ ਸੁਖਜੀਤ ਸਿੰਘ ਢਿੱਲੋਂ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : MP ਅੰ/ਮ੍ਰਿਤ/ਪਾ.ਲ ਦੇ ਸਾਥੀ ਪੱਪਲਪ੍ਰੀਤ ਦੀ ਹੋਈ ਪੇਸ਼ੀ, ਅਦਾਲਤ ਨੇ ਮੁੜ ਭੇਜਿਆ ਰਿਮਾਂਡ ‘ਤੇ
ਵੀਡੀਓ ਲਈ ਕਲਿੱਕ ਕਰੋ -:
