ਖਨੌਰੀ ਬਾਰਡਰ ‘ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 46 ਦਿਨ ਹੋ ਗਏ ਹਨ, ਉਨ੍ਹਾਂ ਦੀ ਹਾਲਤ ਬਹੁਤ ਚਿੰਤਾ ਵਾਲੀ ਬਣੀ ਹੋਈ ਹੈ, ਇਸੇ ਵਿਚਾਲੇ ਬੀਜੇਪੀ ਦੇ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਜੋਕਿ ਰੇਲ ਗੱਡੀ ਰਾਹੀਂ ਰਾਜਪੁਰਾ ਦੇ ਰੇਲਵੇ ਸਟੇਸ਼ਨ ’ਤੇ ਦਿੱਲੀ ਤੋਂ ਪਹੁੰਚੇ, ਤੋਂ ਜਦੋਂ ਡੱਲੇਵਾਲ ਦੀ ਹਾਲਤ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਦਾ ਮੈਂ ਮੰਤਰੀ ਬਣਿਆ ਹਾਂ, ਮੈਂ ਪਹਿਲਾਂ ਮੀਡੀਆ ਵਿਚ ਹੱਥ ਜੋੜ-ਜੋੜ ਕਿਹਾ ਸੀ ਕਿ ਮੈਂ ਹਾਜ਼ਰ ਹਾਂ, ਮੈਂ ਕਿੱਥੇ ਆਵਾਂ, ਕਿੱਥੇ ਤੁਸੀਂ ਆ ਸਕਦੇ ਹੋ। ਉਨ੍ਹਾਂ ਕਿਹਾ ਕਿ ਜਾਂ ਤਾਂ ਉਨ੍ਹਾਂ ਨੂੰ ਮੇਰੇ ‘ਤੇ ਵਿਸ਼ਵਾਸ ਨਹੀਂ ਸੀ ਜਾਂ ਉਹ ਸਮਝਦੇ ਸੀ ਕਿ ਇਹ ਮੇਰੇ ਲੈਵਲ ਦੀ ਗੱਲ ਨਹੀਂ ਹੈ। ਮੈਂ 6 ਮਹੀਨੇ ਪਹਿਲਾਂ ਉਨ੍ਹਾਂ ਨੂੰ ਇਹ ਗੱਲ ਕਹੀ ਸੀ।
ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਇਹ ਗੱਲਾਂ ਛੋਟੀਆਂ ਨਹੀਂ ਹਨ। ਉਨ੍ਹਾਂ ਦੀ ਡਿਮਾਂਡ ਪੰਜਾਬ ਲਈ ਨਹੀਂ ਹੈ, ਉਹ ਪੂਰੇ ਦੇਸ਼ ਲਈ ਹੈ ਤਾਂ ਉਸ ਨੂੰ ਪੂਰਾ ਕਰਨਾ ਵੀ ਬਹੁਤ ਵੱਡੀ ਗੱਲ ਹੈ। ਪੰਜਾਬ ਲਈ ਕੋਈ ਵੀ ਡਿਮਾਂਡ ਹੋਵੇ ਤਾਂ ਸਰਕਾਰ ਪੂਰੀ ਕਰਨ ਲਈ ਤਿਆਰ ਬੈਠੀ ਹੈ, ਕਿ ਦੱਸੋ ਕਿਹੜੀਆਂ ਫਸਲਾਂ ਲਾਉਣੀਆਂ ਹਨ ਪਰ ਡੱਲੇਵਾਲ ਸਾਹਿਬ ਦੀ ਡਿਮਾਂਡ ਸਿਰਫ ਪੰਜਾਬ ਲਈ ਨਹੀਂ, ਸਗੋਂ ਪੂਰੇ ਦੇਸ਼ ਲਈ ਹੈ। ਸਾਰੇ ਦੇਸ਼ ਵਿਚ ਤਾਂ ਪਤਾ ਨਹੀਂ ਕਿੰਨੀਆਂ ਫਸਲਾਂ ਹੁੰਦੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਸਾਰੀ ਯੂਨੀਅਨ ਨੂੰ ਮਿਲ ਕੇ ਡੱਲੇਵਾਲ ਸਾਹਿਬ ਦੀ ਸਪੋਰਟ ਕਰਨੀ ਚਾਹੀਦੀ ਹੈ, ਤਾਂਜੋ ਉਹ ਤਕੜੇ ਹੋਣ। ਮੈਂ ਸਰਕਾਰ ਦਾ ਤਾਂ ਬਾਅਦ ਵਿਚ ਹਾਂ, ਪਹਿਲਾਂ ਪੰਜਾਬ ਦਾ ਹਾਂ। ਮੈਂ ਤਾਂ ਹੀ ਕਿਹਾ ਸੀ ਗੱਲ ਕਰ ਲਓ ਤਾਂਕਿ ਇਹ ਨੌਬਤ ਹੀ ਨਾ ਆਵੇ। ਮੈਂ ਕਿਹਾ ਸੀ ਕਿ ਚਾਹੇ ਆਪਣੇ ਕਿਸੇ ਵਰਕਰ ਨੂੰ ਭੇਜ ਦਿੱਓ ਗੱਲ ਕਰਨ ਲਈ ਪਰ ਉਨ੍ਹਾਂ ਗੱਲ ਨਹੀਂ ਮੰਨੀ। ਮੈਂ ਇਸ ਕਰਕੇ ਆਪਣੇ ਆਪ ਨੂੰ ਬੇਬੱਸ ਸਮਝ ਉਦੋਂ ਦਾ ਚੁੱਪ ਹਾਂ। ਸੈਂਟਰ ਸਰਕਾਰ ਪੰਜਾਬ ਲਈ ਐੱਮਐੱਸਪੀ ਦੇਣ ਲਈ ਤਿਆਰ ਹੈ ਪਰ ਡੱਲੇਵਾਲ ਸਾਹਿਬ ਦੀ ਗੱਲ ਤਾਂ ਸਾਰੇ ਦੇਸ਼ ਲਈ ਹੈ।
ਇਹ ਵੀ ਪੜ੍ਹੋ : PRTC ਦੀ ਬੱਸ ਨੇ ਸਾਈਕਲ ‘ਤੇ ਜਾ ਰਹੀ ਔਰਤ ਨੂੰ ਦ.ਰੜਿ/ਆ, 5 ਧੀਆਂ ਦੇ ਸਿਰ ਤੋਂ ਉਠਿਆ ਮਾਂ ਦਾ ਸਾਇਆ
ਦੱਸ ਦੇਈਏ ਕਿ ਡੱਲੇਵਾਲ ਨੇ ਸ਼ੁੱਕਰਵਾਰ ਨੂੰ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ। ਉਨ੍ਹਾਂ ਕਿਹਾ, ‘ਜੇ ਪ੍ਰਧਾਨ ਮੰਤਰੀ ਮੋਦੀ ਸਾਡੀਆਂ ਮੰਗਾਂ ਮੰਨ ਲੈਂਦੇ ਹਨ ਤਾਂ ਮੈਂ ਭੁੱਖ ਹੜਤਾਲ ਛੱਡ ਦਿਆਂਗਾ। ਮਰਤ ਵਰਤ ਰੱਖਣਾ ਨਾ ਤਾਂ ਸਾਡਾ ਕਾਰੋਬਾਰ ਹੈ ਅਤੇ ਨਾ ਹੀ ਸਾਡਾ ਸ਼ੌਕ ਹੈ।
ਵੀਡੀਓ ਲਈ ਕਲਿੱਕ ਕਰੋ -:
![](https://dailypost.in/wp-content/uploads/2024/12/maxresdefault.jpg)