ਅੰਮ੍ਰਿਤਸਰ ਦੇ ਝਬਾਲ ਰੋਡ ਤੋਂ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਾਰ ਅਤੇ ਬੁਲੇਟ ਦੀ ਰੇਸ ਲਗਾ ਰਹੇ ਨੌਜਵਾਨਾਂ ਨੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਜਿਸ ਦੇ ਚੱਲਦੇ ਮੌਕੇ ‘ਤੇ ਹੀ 32 ਸਾਲਾਂ ਸਖ਼ਤ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਉਧਰ ਦੂਜੇ ਪਾਸੇ ਮ੍ਰਿਤਕ 32 ਸਾਲਾਂ ਨਿਰਵੈਲ ਸਿੰਘ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹ ਮੋਗੇ ਦੇ ਰਹਿਣ ਵਾਲੇ ਹਨ ਅਤੇ ਉਹਨਾ ਦਾ ਪਿਤਾ ਬਾਇਕ ‘ਤੇ ਜਾ ਰਿਹਾ ਸੀ ਅਤੇ ਤੇਜ਼ ਰਫ਼ਤਾਰ ਬੁਲੇਟ ਅਤੇ ਕਾਰ ਸਵਾਰ ਨੋਜਵਾਨ ਜੋ ਕਿ ਆਪਸ ਵਿੱਚ ਰੇਸ ਲਗਾ ਰਹੇ ਸਨ, ਵੱਲੋਂ ਸਾਡੇ ਪਿਤਾ ਨੂੰ ਕਾਰ ਨਾਲ ਜ਼ੋਰਦਾਰ ਟੱਕਰ ਮਾਰੀ ਗਈ ਹੈ। ਜਿਸਦੇ ਚਲਦੇ ਉਹਨਾ ਦੇ ਪਿਤਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਮੁਲਜ਼ਮ ਕਾਰ ਅਤੇ ਬੁਲੇਟ ਸਵਾਰ ਮੌਕੇ ਤੋਂ ਬੁਲੇਟ ‘ਤੇ ਬੈਠ ਕੇ ਫਰਾਰ ਹੋ ਗਏ ਹਨ ਜਿਸਦੇ ਚਲਦੇ ਪੀੜਤ ਪਰਿਵਾਰ ਵੱਲੋਂ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : PM ਮੋਦੀ ਸਾਊਦੀ ਅਰਬ ਲਈ ਰਵਾਨਾ, ਕਿਹਾ- ‘ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਪੱਧਰ ‘ਤੇ ਸਬੰਧ ਹੋਏ ਮਜ਼ਬੂਤ’
ਪੁਲਿਸ ਵੱਲੋਂ ਮੌਕੇ ‘ਤੇ ਜਾਂਚ ਕਰਦਿਆਂ ਇਹ ਦੱਸਿਆ ਗਿਆ ਕਿ ਉਹ ਮੌਕੇ ‘ਤੇ ਪਹੁੰਚੇ ਹਨ ਅਤੇ ਮ੍ਰਿਤਕ ਨਿਰਵੈਲ ਸਿੰਘ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਣਗੇ। ਨਾਲ ਹੀ ਕਾਰ ਅਤੇ ਬੁਲੇਟ ਸਵਾਰ ਨੌਜਵਾਨਾਂ ਬਾਰੇ ਵੀ ਜਾਂਚ ਕੀਤੀ ਜਾਵੇਗੀ ਕਿ ਆਖਿਰਕਾਰ ਇਹ ਹਾਦਸਾ ਕਿਵੇ ਵਾਪਰਿਆ ਹੈ। ਫਿਲਹਾਲ ਅਜੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣਗੇ ਅਤੇ ਮੌਕੇ ‘ਤੇ ਆਸ-ਪਾਸ ਮੌਜੂਦ ਸੀਸੀਟੀਵੀ ਵੀ ਖੰਗਾਲੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
