ਪੰਜਾਬ ਦੇ ਜਲੰਧਰ ਵਿੱਚ ਅੱਜ ਸਵੇਰੇ ਜਲੰਧਰ ਦਿਹਾਤੀ ਪੁਲਿਸ ਅਤੇ ਬਦਮਾਸ਼ ਦੇ ਗੁਰਗੇ ਵਿੱਚ ਮੁਕਾਬਲਾ ਹੋਇਆ। ਇਹ ਮੁਠਭੇੜ ਜਲੰਧਰ ਦੇ ਆਦਮਪੁਰ ਦੇ ਪਿੰਡ ਕਾਲੜਾ ਮੋੜ ਦੇ ਨੇੜੇ ਹੋਈ ਹੈ। ਮੁਠਭੇੜ ਦੌਰਾਨ ਇੱਕ ਬਦਮਾਸ਼ ਜ਼ਖਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬਦਮਾਸ਼ ਦੀ ਪਰਮਜੀਤ ਸਿੰਘ ਪੰਮਾ ਵਾਸੀ ਪਿੰਡ ਬਿੰਜੋ, ਥਾਣਾ ਮਾਹਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਐੱਸਐੱਸਪੀ ਹਰਵਿੰਦਰ ਵਿਰਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਐੱਸਐੱਸਪੀ ਵਿਰਕ ਨੇ ਦੱਸਿਆ ਕਿ ਸਵੇਰੇ 05:50 ਵਜੇ ਦੇ ਕਰੀਬ, ਇੰਚਾਰਜ ਦੀ ਨਿਗਰਾਨੀ ਹੇਠ ਕ੍ਰਾਈਮ ਬ੍ਰਾਂਚ, ਜਲੰਧਰ (ਦਿਹਾਤੀ) ਵੱਲੋਂ ਕਲਾਰਾ ਪੁਲ ਚੌਕ (ਆਦਮਪੁਰ-ਮੇਹਟੀਆਣਾ ਰੋਡ) ‘ਤੇ ਇੱਕ ਵਿਸ਼ੇਸ਼ ਨਾਕਾਬੰਦੀ ਕੀਤੀ ਗਈ। ਕਾਰਵਾਈ ਦੌਰਾਨ, ਮੇਹਟੀਆਣਾ ਤੋਂ ਆਦਮਪੁਰ ਵੱਲ ਆ ਰਹੀ ਇੱਕ ਬੋਲੈਰੋ ਕੈਂਪਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਡਰਾਈਵਰ ਨੇ ਚੌਕੀ ਤੋਂ ਬਚਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਬੈਰੀਕੇਡਾਂ ਵਿੱਚ ਜਾ ਵੱਜਾ।
ਪਰਮਜੀਤ ਨੇ ਗੱਡੀ ਛੱਡ ਕੇ ਪੁਲਿਸ ਪਾਰਟੀ ‘ਤੇ ਗੋਲੀਬਾਰੀ ਕਰ ਦਿੱਤੀ। ਆਤਮ ਸਮਰਪਣ ਕਰਨ ਲਈ ਵਾਰ-ਵਾਰ ਚੇਤਾਵਨੀਆਂ ਦੇਣ ਦੇ ਬਾਵਜੂਦ, ਸ਼ੱਕੀ ਨੇ ਗੋਲੀਬਾਰੀ ਜਾਰੀ ਰੱਖੀ। ਜਵਾਬ ਵਿੱਚ ਅਤੇ ਪੁਲਿਸ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਏਐਸਆਈ ਪਰਮਿੰਦਰ ਸਿੰਘ ਨੇ ਗੋਲੀਬਾਰੀ ਕੀਤੀ, ਜਿਸ ਨਾਲ ਸ਼ੱਕੀ ਦੀ ਖੱਬੀ ਲੱਤ ਜ਼ਖਮੀ ਹੋ ਗਈ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ।
ਇਹ ਵੀ ਪੜ੍ਹੋ : ਪਾਣੀਆਂ ਦੇ ਮੁੱਦੇ ‘ਤੇ ਹਾਈ ਕੋਰਟ ‘ਚ ਹੋਈ ਸੁਣਵਾਈ, ਕੇਂਦਰ, ਹਰਿਆਣਾ ਤੇ BBMB ਨੇ ਦਾਖਲ ਕੀਤਾ ਜਵਾਬ
ਉਸ ਕੋਲੋਂ ਦੋ ਪਿਸਤੌਲ (32 ਬੋਰ/7.65 ਮਿ.ਮੀ., ਚਾਰ ਜ਼ਿੰਦਾ ਕਾਰਤੂਸ, ਦੋ ਖਾਲੀ ਖੋਲ, 15 ਗ੍ਰਾਮ ਹੈਰੋਇਨ, ਜਾਅਲੀ ਨੰਬਰ ਪਲੇਟ ਵਾਲੀ ਚੋਰੀ ਦੀ ਬੋਲੈਰੋ ਪਿਕਅੱਪ ਬਰਾਮਦ ਕੀਤੀ ਗਈ ਹੈ। ਬਦਮਾਸ਼ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ 19 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਚੋਰੀ, ਡਕੈਤੀ, ਅਸਲਾ ਐਕਟ, ਐਨਡੀਪੀਐਸ ਐਕਟ, ਆਈਪੀਸੀ ਧਾਰਾਵਾਂ 399/402 ਅਤੇ 363/366 ਆਦਿ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: