ਕਿਸੇ ਤਰ੍ਹਾਂ ਦਾ ਵੀ ਨਸ਼ਾ ਇਨਸਾਨ ਨੂੰ ਹੈਵਾਨ ਬਣਾ ਦਿੰਦਾ ਹੈ ਕਿ ਉਸ ਦੀ ਸੁੱਧ-ਬੁੱਧ ਇੰਨੀ ਗੁਆਚ ਜਾਂਦੀ ਹੈ ਕਿ ਉਹ ਕੀ ਕਰ ਰਿਹਾ ਹੈ ਇਸ ਦਾ ਵੀ ਉਸ ਨੂੰ ਪਤਾ ਨਹੀਂ ਰਹਿੰਦਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਫਤਿਹਗੜ੍ਹ ਸਾਹਿਬ ਤੋਂ ਜਿਥੇ ਇਕ ਬੰਦੇ ਨੇ ਸ਼ਰਾਬ ਲੈਣ ਲਈ ਦੋਸਤ ਤੋਂ ਪੈਸੇ ਮੰਗੇ ਤੇ ਜਦੋਂ ਉਸ ਨੇ ਨਾਂਹ ਕਰ ਦਿੱਤੀ ਤਾਂ ਉਸ ਨੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਜੀਵਨ ਸ਼ਾਹ ਉਰਫ਼ ਸੁਲਤਾਨ ਵਜੋਂ ਹੋਈ ਹੈ।
ਇਹ ਘਟਨਾ 15 ਜਨਵਰੀ ਨੂੰ ਉਸ ਵੇਲੇ ਵਾਪਰੀ ਜਦੋਂ ਜੀਵਨ ਸ਼ਾਹ ਭਗਦਾਣਾ ਇਲਾਕੇ ਵਿੱਚ ਆਪਣੇ ਦੋਸਤ ਰਾਜਿੰਦਰ ਕੁਮਾਰ ਨਾਲ ਸ਼ਰਾਬ ਪੀ ਰਿਹਾ ਸੀ। ਜਦੋਂ ਸ਼ਰਾਬ ਖਤਮ ਹੋ ਗਈ ਤਾਂ ਸੁਲਤਾਨ ਨੇ ਹੋਰ ਸ਼ਰਾਬ ਪੀਣ ਲਈ ਰਾਜਿੰਦਰ ਤੋਂ 200 ਰੁਪਏ ਹੋਰ ਮੰਗੇ। ਰਾਜਿੰਦਰ ਨੇ ਮਨ੍ਹਾ ਕੀਤਾ ਤਾਂ ਮੁਲਜ਼ਮਾਂ ਨੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਰਾਜਿੰਦਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਮੰਗਾਂ ‘ਤੇ ਗੱਲਬਾਤ ਲਈ ਖਨੌਰੀ ਬਾਰਡਰ ਪਹੁੰਚੀ ਮੋਦੀ ਸਰਕਾਰ ਦੀ ਟੀਮ, ਡੱਲੇਵਾਲ ਨੂੰ ਮਿਲੇ ਅਫਸਰ
ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਆਕਾਸ਼ ਦੱਤ ਮੁਤਾਬਕ ਮ੍ਰਿਤਕ ਦੀ ਪਤਨੀ ਜ਼ਰੀਨਾ ਦੀ ਸ਼ਿਕਾਇਤ ’ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਪੱਛਮੀ ਬੰਗਾਲ ਦੇ ਰਹਿਣ ਵਾਲੇ ਦੋਸ਼ੀ ਦੇ ਉਥੋਂ ਭੱਜਣ ਦੇ ਖਦਸ਼ੇ ਕਰਕੇ ਐੱਸਐੱਸਪੀ ਡਾ. ਰਵਜੋਤ ਗਰੇਵਾਲ ਦੇ ਨਿਰਦੇਸ਼ਾਂ ‘ਤੇ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ਵਿੱਚ ਵਰਤਿਆ ਚਾਕੂ ਬਰਾਮਦ ਕਰ ਲਿਆ ਹੈ ਅਤੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
