ਹਾਲ ਹੀ ਵਿੱਚ ਸਮਾਜ ਸੇਵੀ ਸੰਸਥਾ ‘ਮਨੁੱਖਤਾ ਦੀ ਸੇਵਾ’ ਦੇ ਸੰਸਥਾਪਕ ਗੁਰਪ੍ਰੀਤ ਮਿੰਟੂ ਜੀ ਦਾ ਫੇਸਬੁੱਕ ਪੇਜ ਹੈਕ ਹੋ ਗਏ ਜਿਸ ਨੂੰ ਸਾਈਬਰ ਸੁਰੱਖਿਆ ਮਾਹਰ ਰੁਧਰਾਹ ਗੌਰਵ ਨੇ ਸੇਵਾ ਭਾਵਨਾ ਦੇ ਤਹਿਤ ਬਿਨਾਂ ਕੋਈ ਪੈਸਾ ਲਏ ਰਿਕਵਰ ਕੀਤਾ, ਇਸ ਦੇ ਨਾਲ ਹੀ ‘ਮਨੁੱਖਤਾ ਦੀ ਸੇਵਾ’ ਸੰਸਥਾ ਦੇ ਸੋਸ਼ਲ ਮੀਡੀਆ ਪੇਜ ਵੈਰੀਫਾਈ ਕਰਵਾਏ। ਰੁਧਰਾਹ ਗੌਰਵ ਵਲੋਂ ਕੀਤਾ ਗਿਆ ਇਹ ਕੰਮ ਸਿਰਫ਼ ਤਕਨੀਕੀ ਸਹਾਇਤਾ ਨਹੀਂ ਸੀ, ਸਗੋਂ ਇੱਕ ਰੂਹਾਨੀ ਸੇਵਾ ਸੀ। ਉਨ੍ਹਾਂ ਇਹ ਸਾਬਤ ਕਰ ਦਿੱਤਾ ਕਿ ਅਸਲ ਸੇਵਾ ਸਿਰਫ਼ ਭੋਜਨ ਜਾਂ ਕੱਪੜੇ ਤੱਕ ਸੀਮਤ ਨਹੀਂ, ਸਗੋਂ ਕਿਸੇ ਸੰਸਥਾ ਦੀ ਇੱਜ਼ਤ, ਪਛਾਣ ਤੇ ਭਰੋਸੇ ਨੂੰ ਬਚਾਉਣਾ ਵੀ ਉਨ੍ਹਾਂ ਤੋਂ ਘੱਟ ਨਹੀਂ। ਰੁਧਰਾਹ ਗੌਰਵ ਦੀ ਇਹ ਪਹਿਲ ਡਿਜੀਟਲ ਦੁਨੀਆ ਵਿੱਚ ਇਮਾਨਦਾਰੀ ਅਤੇ ਮਨੁੱਖਤਾ ਦੀ ਮਿਸਾਲ ਬਣ ਕੇ ਸਾਹਮਣੇ ਆਈ ਹੈ। ਇਸ ਆਰਟੀਕਲ ਵਿਚ ਜਾਣੋ ਸਾਈਬਰ ਸੁਰੱਖਿਆ ਮਾਹਰ ਰੁਧਰਾਹ ਗੌਰਵ ਨਾਲ ਹੋਈ ਵਿਸ਼ੇਸ਼ ਗੱਲਬਾਤ ਬਾਰੇ-
ਪੱਤਰਕਾਰ: ਸਤ ਸ੍ਰੀ ਅਕਾਲ ਰੁਧਰਾਹ ਗੌਰਵ ਜੀ। ਤੁਸੀਂ ਹਾਲ ਹੀ ਵਿੱਚ ਦੋ ਵੱਡੇ ਕੰਮ ਕੀਤੇ – ਇਕ, ਗੁਰਪ੍ਰੀਤ ਸਿੰਘ ਮਿੰਟੂ ਜੀ ਦਾ ਫੇਸਬੁੱਕ ਪੇਜ ਹੈਕ ਹੋਣ ਤੋਂ ਬਾਅਦ ਰਿਕਵਰ ਕੀਤਾ ਗਿਆ ਅਤੇ ਦੂਜਾ, ‘ਮਨੁੱਖਤਾ ਦੇ ਸੇਵਾ’ ਸੰਸਥਾ ਦੇ ਸੋਸ਼ਲ ਮੀਡੀਆ ਪੇਜ ਵੈਰੀਫਾਈ ਕਰਵਾਏ ਗਏ। ਕਿਰਪਾ ਕਰਕੇ ਸਾਨੂੰ ਇਹ ਸਾਰੀ ਜਾਣਕਾਰੀ ਦਿਓ।
ਰੁਧਰਾਹ ਗੌਰਵ: ਸਤ ਸ੍ਰੀ ਅਕਾਲ। ਇਹ ਕੰਮ ਮੇਰੇ ਲਈ ਇਕ ਸੇਵਾ ਵਰਗਾ ਸੀ। ‘ਮਨੁੱਖਤਾ ਦੇ ਸੇਵਾ’ ਪੰਜਾਬ ਦੀ ਸਭ ਤੋਂ ਵੱਡੀ ਤੇ ਭਰੋਸੇਯੋਗ ਸੰਸਥਾ ਹੈ, ਜੋ ਲਾਵਾਰਸ ਲਾਸ਼ਾਂ ਦੇ ਅੰਤਿਮ ਸੰਸਕਾਰ, ਗਰੀਬਾਂ ਨੂੰ ਭੋਜਨ ਵੰਡਣ, ਤੇ ਖੂਨਦਾਨ ਕੈਂਪ ਲਗਾਉਣ ਵਰਗੀਆਂ ਬੇਸ਼ੁਮਾਰ ਸੇਵਾਵਾਂ ਨਿਭਾ ਰਹੀ ਹੈ।
ਹਾਲ ਹੀ ਵਿੱਚ ਦੋ ਮੁੱਢਲੀਆਂ ਸਮੱਸਿਆਵਾਂ ਸਾਹਮਣੇ ਆਈਆਂ:
1. ਸੰਸਥਾ ਦੇ ਨਾਂ ’ਤੇ ਕਈ ਝੂਠੇ ਸੋਸ਼ਲ ਮੀਡੀਆ ਪੇਜ ਬਣਾਏ ਜਾ ਰਹੇ ਸਨ, ਜਿਸ ਕਾਰਨ ਲੋਕ ਠੱਗੀ ਦਾ ਸ਼ਿਕਾਰ ਹੋ ਸਕਦੇ ਸਨ।
2. ਖੁਦ ਸੰਸਥਾ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਮਿੰਟੂ ਜੀ ਦਾ ਨਿੱਜੀ ਫੇਸਬੁੱਕ ਪੇਜ ਹੈਕ ਹੋ ਗਿਆ ਸੀ।
ਪੱਤਰਕਾਰ: ਤੁਸੀਂ ਇਹਨਾਂ ਦੋਹਾਂ ਸਮੱਸਿਆਵਾਂ ਦਾ ਹੱਲ ਕਿਵੇਂ ਲੱਭਿਆ?
ਰੁਧਰਾਹ ਗੌਰਵ: ਸਭ ਤੋਂ ਪਹਿਲਾਂ ਅਸੀਂ ਇਹ ਕੰਮ ਬਿਨਾਂ ਕਿਸੇ ਲਾਗਤ ਦੇ ਸ਼ੁਰੂ ਕੀਤਾ। ਮਿੰਟੂ ਜੀ ਦਾ ਫੇਸਬੁੱਕ ਅਕਾਊਂਟ ਮੁੜ ਪ੍ਰਾਪਤ ਕਰਨਾ ਤਕਨੀਕੀ ਤੌਰ ’ਤੇ ਥੋੜ੍ਹਾ ਔਖਾ ਸੀ, ਕਿਉਂਕਿ ਹੈਕਰਾਂ ਨੇ ਪੂਰਾ ਕੰਟਰੋਲ ਲੈ ਲਿਆ ਸੀ। ਪਰ, ਕੁਝ ਖ਼ਾਸ ਤਕਨੀਕਾਂ ਅਤੇ ਸਾਧਨਾਂ ਦੀ ਮਦਦ ਨਾਲ ਅਸੀਂ ਅਕਾਊਂਟ ਨੂੰ ਮੁੜ ਸੁਰੱਖਿਅਤ ਬਣਾਇਆ।
ਦੂਜੇ ਪਾਸੇ, ਅਸੀਂ ‘ਮਨੁੱਖਤਾ ਦੀ ਸੇਵਾ’ ਦੇ ਸਾਰੇ ਅਧਿਕਾਰਤ ਫੇਸਬੁੱਕ, ਇੰਸਟਾਗ੍ਰਾਮ ਅਤੇ ਵ੍ਹਾਟਸਐਪ ਚੈਨਲਾਂ ਨੂੰ ਵੈਰੀਫਾਈ ਕਰਵਾਇਆ, ਤਾਂ ਜੋ ਲੋਕ ਅਸਲੀ ਅਤੇ ਨਕਲੀ ਪੇਜ ਵਿਚ ਫਰਕ ਕਰ ਸਕਣ ਤੇ ਕੋਈ ਵੀ ਇਸ ਨਾਂ ਦੀ ਝੂਠੀ ਵਰਤੋਂ ਨਾ ਕਰ ਸਕੇ।
ਪੱਤਰਕਾਰ: ਤੁਸੀਂ ਇਸ ਕੰਮ ਨੂੰ ਸੇਵਾ ਕਿਉਂ ਮੰਨਿਆ?
ਰੁਧਰਾਹ ਗੌਰਵ: ਮੇਰਾ ਮੰਨਣਾ ਹੈ ਕਿ ਜੋ ਲੋਕ ਮਨੁੱਖਤਾ ਲਈ ਕੰਮ ਕਰ ਰਹੇ ਨੇ, ਉਹਨਾਂ ਦੀ ਡਿਜੀਟਲ ਪਛਾਣ ਦੀ ਰਾਖੀ ਕਰਨੀ ਵੀ ਇਕ ਸੇਵਾ ਹੀ ਹੈ। ਜੇ ਕੋਈ ਉਨ੍ਹਾਂ ਦੀ ਪਛਾਣ ਚੁਰਾ ਕੇ ਲੋਕਾਂ ਨੂੰ ਠੱਗ ਰਿਹਾ ਹੈ, ਤਾਂ ਉਸ ਰਾਹ ਨੂੰ ਰੋਕਣਾ ਜ਼ਰੂਰੀ ਹੈ। ਮੇਰੇ ਲਈ ਇਹ ਕੰਮ ਇਕ ਆਮ ਕੰਮ ਨਹੀਂ, ਸਗੋਂ “ਮਨੁੱਖਤਾ ਦੇ ਸੇਵਕਾਂ ਦੀ ਸੇਵਾ” ਸੀ।
ਇਹ ਵੀ ਪੜ੍ਹੋ : ਮੂਸੇਵਾਲਾ ‘ਤੇ ਬਣੀ Documentary ਨੂੰ ਰੁਕਵਾਉਣ ਲਈ ਬਲਕੌਰ ਸਿੰਘ ਨੇ ਚੁੱਕਿਆ ਵੱਡਾ ਕਦਮ
ਪੱਤਰਕਾਰ: ਕੀ ਤੁਸੀਂ ਇਸ ਕੰਮ ਲਈ ਕੋਈ ਪੈਸੇ ਲਏ?
ਰੁਧਰਾਹ ਗੌਰਵ: ਜੀ ਨਹੀਂ, ਇਹ ਪੂਰਾ ਕੰਮ ਨਿਸੁਆਰਥ ਅਤੇ ਭਰੋਸੇ ’ਤੇ ਆਧਾਰਤ ਸੀ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਇੱਕ ਇਮਾਨਦਾਰ ਸੰਸਥਾ ਦੀ ਸਾਖ ਅਤੇ ਉਸ ਦੇ ਸੰਸਥਾਪਕ ਦੀ ਡਿਜੀਟਲ ਮੌਜੂਦਗੀ ਨੂੰ ਸੁਰੱਖਿਅਤ ਕੀਤਾ।
ਪੱਤਰਕਾਰ: ਅੱਜ ਦੇ ਡਿਜੀਟਲ ਸਮੇਂ ਵਿੱਚ ਤੁਸੀਂ ਸੋਸ਼ਲ ਮੀਡੀਆ ਵੈਰੀਫਿਕੇਸ਼ਨ ਅਤੇ ਸੁਰੱਖਿਆ ਨੂੰ ਕਿੰਨੀ ਅਹਿਮੀਅਤ ਦਿੰਦੇ ਹੋ?
ਰੁਧਰਾਹ ਗੌਰਵ: ਸੋਸ਼ਲ ਮੀਡੀਆ ਹੁਣ ਸਿਰਫ਼ ਪ੍ਰਚਾਰ ਦਾ ਸਾਧਨ ਨਹੀਂ, ਇਹ ਭਰੋਸੇ ਦਾ ਪੂਲ ਬਣ ਚੁੱਕਾ ਹੈ। ਜੇ ਕੋਈ ਹੈਕਰ ਜਾਂ ਠੱਗ ਉਸ ਪੂਲ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਉਹ ਸਮਾਜ ਦੇ ਸਭ ਤੋਂ ਨਰਮ ਵਰਗ ਨੂੰ ਤਕਲੀਫ਼ ਪਹੁੰਚਾ ਸਕਦਾ ਹੈ। ਇਸ ਲਈ ਵੈਰੀਫਿਕੇਸ਼ਨ ਅਤੇ ਸੁਰੱਖਿਆ ਹੁਣ ਕੋਈ ਵਿਕਲਪ ਨਹੀਂ, ਇਕ ਲਾਜ਼ਮੀ ਲੋੜ ਬਣ ਚੁੱਕੀ ਹੈ।
ਪੱਤਰਕਾਰ: ਕੀ ਤੁਸੀਂ ਭਵਿੱਖ ਵਿੱਚ ਹੋਰ ਸਮਾਜਿਕ ਸੰਸਥਾਵਾਂ ਦੀ ਮਦਦ ਕਰਨ ਲਈ ਤਿਆਰ ਹੋ?
ਰੁਧਰਾਹ ਗੌਰਵ: ਬਿਲਕੁਲ। ਜੇਕਰ ਕੋਈ ਸੰਸਥਾ ਇਮਾਨਦਾਰੀ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੋਵੇ ਅਤੇ ਉਸ ਦੀ ਪਛਾਣ ਖਤਰੇ ’ਚ ਹੋਵੇ, ਤਾਂ ਮੈਂ ਸਦਾ ਸੇਵਾ ਲਈ ਤਿਆਰ ਹਾਂ।
ਵੀਡੀਓ ਲਈ ਕਲਿੱਕ ਕਰੋ -: