ਰਾਜ ਸਭਾ ਛੱਡ ਕੇ ਲੁਧਿਆਣਾ ਤੋਂ ਉਪ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਪੰਜਾਬ ਸਰਕਾਰ ਦੇ ਨਵੇਂ ਐਨਆਰਆਈ, ਉਦਯੋਗ ਅਤੇ ਵਣਜ ਮੰਤਰੀ ਬਣੇ ਹਨ। ਉਨ੍ਹਾਂ ਨੇ ਵੀਰਵਾਰ ਨੂੰ ਰਾਜ ਭਵਨ ਵਿਖੇ ਹੋਏ ਇੱਕ ਸਮਾਰੋਹ ਵਿੱਚ 17ਵੇਂ ਮੰਤਰੀ ਵਜੋਂ ਸਹੁੰ ਚੁੱਕੀ। ਐਨਆਰਆਈ ਵਿਭਾਗ ਪਹਿਲਾਂ ਕੁਲਦੀਪ ਧਾਲੀਵਾਲ ਕੋਲ ਸੀ, ਪਰ ਹੁਣ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਉਦਯੋਗ ਵਿਭਾਗ ਤਰੁਣਪ੍ਰੀਤ ਕੋਲ ਸੀ, ਜਿਸ ਨੂੰ ਵਾਪਸ ਲੈ ਕੇ ਅਰੋੜਾ ਨੂੰ ਦੇ ਦਿੱਤਾ ਗਿਆ ਹੈ। ਤਰੁਣਪ੍ਰੀਤ ਕੋਲ ਹੁਣ ਸਿਰਫ਼ ਪੰਚਾਇਤ ਅਤੇ ਸੱਭਿਆਚਾਰ ਵਿਭਾਗ ਰਹਿ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੰਜੀਵ ਅਰੋੜਾ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਨੂੰ Industry & Commerce, Investment Promotion, NRI Affairs ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਮੈਨੂੰ ਉਮੀਦ ਹੈ ਕਿ ਸੰਜੀਵ ਅਰੋੜਾ ਪੰਜਾਬ ਦੇ ਲੋਕਾਂਦੀਆਂ ਆਸਾਂ-ਉਮੀਦਾਂ ‘ਤੇ ਖਰੇ ਉਤਰਨਗੇ।
ਉਥੇ ਹੀ ਅਸਤੀਫੇ ਤੋਂ ਬਾਅਦ ਕੁਲਦੀਪ ਧਾਲੀਵਾਲ ਨੇ ਕਿਹਾ – ਸੀਐਮ ਭਗਵੰਤ ਮਾਨ ਨੇ ਮੈਨੂੰ ਕਿਹਾ ਸੀ ਕਿ ਕਿਸੇ ਹੋਰ ਨੂੰ ਮੌਕਾ ਦਿਓ। ਮੈਂ ਕਿਹਾ ਠੀਕ ਹੈ। ਮੈਂ ਮੁੱਖ ਮੰਤਰੀ ਨੂੰ ਅਸਤੀਫਾ ਦੇ ਦਿੱਤਾ ਹੈ। ਮੈਂ ਮਹਿਕਮੇ ਦੀ ਲੜਾਈ ਵਿੱਚ ਸ਼ਾਮਲ ਨਹੀਂ ਹਾਂ।
ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ- ਮੇਰੇ ਹਲਕੇ ਦੇ ਲੋਕਾਂ ਨੇ ਮੈਨੂੰ ਵੋਟ ਦਿੱਤੀ ਹੈ ਅਤੇ ਚੁਣਿਆ ਹੈ। ਮੈਂ ਆਪਣੀ ਪੂਰੀ ਜ਼ਿੰਦਗੀ ਉਸ ਇਲਾਕੇ ਦੇ ਵਿਕਾਸ ਵਿੱਚ ਲਗਾ ਦੇਵਾਂਗਾ। ਮੈਂ ਹਲਕੇ ਨੂੰ ਨੰਬਰ ਇੱਕ ਬਣਾਉਣਾ ਹੈ। ਹੁਣ ਮੈਂ ਅਗਲੇ ਡੇਢ ਸਾਲ ਅਜਨਾਲਾ ਵਿੱਚ ਬੈਠ ਕੇ ਕੰਮ ਕਰਾਂਗਾ। ਪਾਰਟੀ ਮੈਨੂੰ ਜਿੱਥੇ ਵੀ ਡਿਊਟੀ ਦੇਵੇਗੀ, ਮੈਂ ਉੱਥੇ ਕੰਮ ਕਰਾਂਗਾ। ਮੰਤਰੀ ਅਹੁਦੇ ਤੋਂ ਹਟਾਏ ਜਾਣ ਬਾਰੇ ਧਾਲੀਵਾਲ ਨੇ ਕਿਹਾ ਕਿ ਪਾਰਟੀ ਨੂੰ ਇਸ ਬਾਰੇ ਪਤਾ ਹੋਵੇਗਾ। ਜੋ ਵੀ ਕੰਮ ਕਰਦਾ ਹੈ ਉਸ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਸੰਜੀਵ ਅਰੋੜਾ ਮੇਰੇ ਤੋਂ ਵਧੀਆ ਕੰਮ ਕਰਨਗੇ।
ਧਾਲੀਵਾਲ ਨੇ ਕਿਹਾ- ਮੈਂ ਮਹਿਕਮਿਆਂ ਦੀ ਲੜਾਈ ਵਿੱਚ ਸ਼ਾਮਲ ਨਹੀਂ ਹਾਂ। ਮੈਂ ਆਪਣੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ। ਮੈਂ 10 ਸਾਲਾਂ ਵਿੱਚ ਇੱਕ ਵੀ ਦਿਨ ਦੀ ਛੁੱਟੀ ਨਹੀਂ ਲਈ। ਮੈਂ ਅੱਜ ਅਸਤੀਫ਼ਾ ਦੇ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਕਿਹਾ ਸੀ ਕਿ ਕਿਸੇ ਹੋਰ ਨੂੰ ਮੌਕਾ ਦਿਓ। ਮੈਂ ਕਿਹਾ ਠੀਕ ਹੈ। ਮੈਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਦੇ ਦਿੱਤਾ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ : ਨੌਜਵਾਨ ਦੀ ਭੇ.ਦਭ/ਰੇ ਹਲਾਤਾਂ ‘ਚ ਮਿਲੀ ਦੇ/ਹ, ਮ੍ਰਿ.ਤ/ਕ ਦੇ ਦੋਸਤ ਨੇ ਵੀ ਦਿੱਤੀ ਜਾ/ਨ, ਜਾਂਚ ‘ਚ ਜੁਟੀ ਪੁਲਿਸ
ਉਨ੍ਹਾਂ ਕਿਹਾ ਕਿ ਮੈਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਕੋਈ ਹੋਰ ਕੰਮ ਦੇਣਾ ਹੈ। ਮੈਂ ਅਰਵਿੰਦ ਕੇਜਰੀਵਾਲ ਦਾ ਕਰੀਬੀ ਹਾਂ। ਭਗਵੰਤ ਮਾਨ 1992 ਤੋਂ ਮੇਰੇ ਦੋਸਤ ਹਨ। ਮੈਂ ਉਨ੍ਹਾਂ ਕਰਕੇ ਅਮਰੀਕਾ ਤੋਂ ਵਾਪਸ ਆਇਆ ਹਾਂ। ਜਦੋਂ ਮੈਂ ਪਾਰਟੀ ਵਿੱਚ ਸ਼ਾਮਲ ਹੋਇਆ ਸੀ, ਮੈਂ ਪਾਰਟੀ ਨੂੰ ਮੈਨੂੰ ਵਿਧਾਇਕ ਬਣਾਉਣ ਲਈ ਨਹੀਂ ਕਿਹਾ ਸੀ, ਪਾਰਟੀ ਨੇ ਖੁਦ ਮੈਨੂੰ ਸਭ ਕੁਝ ਦਿੱਤਾ ਸੀ।
ਅੱਗੇ ਧਾਲੀਵਾਲ ਨੇ ਕਿਹਾ ਕਿ ਮੈਂ ਇੱਕ ਖੁੱਲ੍ਹੀ ਕਿਤਾਬ ਵਾਂਗ ਹਾਂ। ਮੈਂ ਇੱਕ ਸਾਲ ਵਿੱਚ 11 ਹਜ਼ਾਰ ਏਕੜ ਜ਼ਮੀਨ ਖਾਲੀ ਕੀਤੀ ਹੈ। ਪੰਜਾਬ ਮੇਰੇ ਲਈ ਸਭ ਤੋਂ ਪਹਿਲਾਂ ਆਉਂਦਾ ਹੈ। ਜਿੰਨਾ ਮੇਰੇ ਲਈ ਪੰਜਾਬ ਅਹਿਮੀਅਤ ਰੱਖਦਾ ਹੈ ਕੋਈ ਅਹੁਦਾ ਮਾਇਨੇ ਨਹੀਂ ਰੱਖਦਾ। ਮੈਂ ਹਮੇਸ਼ਾ ਪਾਰਟੀ ਦਾ ਇੱਕ ਵਫਾਦਾਰ ਆਗੂ ਰਹਾਂਗਾ ਤੇ ਆਖਰੀ ਸਾਹ ਤੱਕ ਪੰਜਾਬ ਲਈ ਲੜਦਾ ਰਹਾਂਗਾ। ਮੈਂ ਸੰਤੁਸ਼ਟ ਹਾਂ ਕਿ ਮੈਂ ਪਾਰਟੀ ਦੁਆਰਾ ਦਿੱਤੇ ਸਮੇਂ ਵਿੱਚ 100 ਪ੍ਰਤੀਸ਼ਤ ਕੰਮ ਕੀਤਾ। ਅਸੀਂ ਘਬਰਾਉਣ ਵਾਲੇ ਨਹੀਂ ਹਾਂ।
ਵੀਡੀਓ ਲਈ ਕਲਿੱਕ ਕਰੋ -: