ਟੀ.ਐਨ.ਸੀ ਦੇ ਪ੍ਰਾਣਾ ਪ੍ਰਾਜੈਕਟ ਤਹਿਤ ਮਾਨਵ ਵਿਕਾਸ ਸੰਸਥਾਨ ਨੇ ਪਟਿਆਲਾ ਦੇ ਪਿੰਡ ਮੰਡੋਰ ਵਿੱਚ ਮਹਿਲਾ ਕੇਂਦਰਿਤ ਕੈਂਪ ਕਰਵਾਇਆ। ਕਮਿਊਨੀਕੇਸ਼ਨ ਮੈਨੇਜਰ ਜਸਦੀਪ ਕੌਰ ਅਨੁਸਾਰ ਮਹਿਲਾ ਕੇਂਦਰਿਤ ਕੈਂਪ ਆਪਣੇ ਪਿੰਡ ਦੀਆਂ ਮਹਿਲਾਵਾਂ ਨੂੰ ਹਵਾ, ਪਾਣੀ, ਮਿੱਟੀ , ਪਰਾਲੀ ਅਤੇ ਸਿਹਤ ਸੰਬੰਧੀ ਜਾਣਕਾਰੀ ਦੇਣ ਦਾ ਬਹੁਤ ਵਧੀਆ ਮਾਧਿਅਮ ਹੈ।
ਜ਼ਿਲ੍ਹਾ ਕਾਰਡੀਨੇਟਰ ਖੁਸ਼ਪ੍ਰੀਤ ਸਿੰਘ ਦੇ ਮਤਾਬਕ ਮਹਿਲਾ ਕੇਂਦਰਿਤ ਕੈਂਪਾਂ ਰਾਹੀਂ ਸਾਨੂੰ ਕਿਸਾਨ ਭੈਣਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਲ੍ਹਾ ਸੁਪਰਵਾਈਜ਼ਰ ਸਪਨਾ ਚੌਧਰੀ ਦੇ ਮੁਤਾਬਕ ਅਸੀਂ ਮਹਿਲਾ ਕੇਂਦਰਿਤ ਕੈਂਪ ਪਟਿਆਲਾ ਦੇ ਪਿੰਡਾਂ ਵਿੱਚ ਜਾਰੀ ਰੱਖਾਂਗੇ। ਇਸ ਮਹਿਲਾ ਕੇਂਦਰਿਤ ਕੈਂਪ ਵਿੱਚ ਤਕਰੀਬਨ 80 ਕਿਸਾਨ ਭੈਣਾਂ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : ਜੈਸਮੀਨ ਸੈਂਡਲਸ ਦੀਆਂ ਵਧੀਆਂ ਮੁਸ਼ਕਿਲਾਂ! HC ਦੇ ਵਕੀਲ ਨੇ ਗਾਇਕਾ ਖਿਲਾਫ਼ ਜਲੰਧਰ ਪੁਲਿਸ ਕਮਿਸ਼ਨਰੇਟ ਨੂੰ ਦਿੱਤੀ ਸ਼ਿਕਾਇਤ
ਇਸ ਮੌਕੇ ‘ਤੇ ਮੰਡੋਰ ਪਿੰਡ ਦੀ ਸਾਰੀ ਪੰਚਾਇਤ ਵੱਲੋਂ ਮਾਨਵ ਵਿਕਾਸ ਸੰਸਥਾਨ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ ਗਈ। ਇਸ ਮਹਿਲਾ ਕੇਂਦਰਿਤ ਕੈਂਪ ਵਿੱਚ ਮਾਨਵ ਵਿਕਾਸ ਸੰਸਥਾਨ ਦੇ ਖੇਤੀਬਾੜੀ ਸੁਪਰਵਾਈਜ਼ਰ ਮਨਦੀਪ ਸਿੰਘ,ਰਵੀ ਸਿੰਘ, ਅਜੈ ਸਿੰਘ, ਹਰਦੀਪ ਕੌਰ, ਨਵਦੀਪ ਕੌਰ, ਜੁਗਰਾਜ ਸਿੰਘ, ਅਵਤਾਰ ਸਿੰਘ, ਰਾਜੂ ਸਿੰਘ ਕਿਸਾਨ ਮਿੱਤਰ ਸਿਮਰਨਜੀਤ ਸਿੰਘ, ਜਗਮੀਤ ਸਿੰਘ, ਧਰਮਿੰਦਰ ਸਿੰਘ ਅਤੇ ਏਵਨ ਸਿੰਘ ਦੇ ਨਾਲ ਨਾਲ ਹੋਰ ਪਤਵੰਤੇ ਸੱਜਣ ਸ਼ਾਮਿਲ ਰਹੇ।
ਵੀਡੀਓ ਲਈ ਕਲਿੱਕ ਕਰੋ -:
