ਵਿਆਹ ਤੋਂ ਸਿਰਫ਼ ਇੱਕ ਮਹੀਨੇ ਬਾਅਦ, ਨਵੀਂ ਵਿਆਹੀ ਕੁੜੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਸੈਕਟਰ-56 ਦੀ ਰਹਿਣ ਵਾਲੀ ਨੇਹਾ ਵਜੋਂ ਹੋਈ ਹੈ। ਮੋਹਾਲੀ ਦੇ ਪਿੰਡ ਬੜਮਾਜਰਾ ਦੀ ਨੇਹਾ ਦਾ ਸੈਕਟਰ 56 ਦੇ ਰਵੀ ਨਾਲ 16 ਅਪ੍ਰੈਲ ਨੂੰ ਅਰੇਂਜਡ ਮੈਰਿਜ ਹੋਇਆ ਸੀ। ਪਰਿਵਾਰ ਨੇ ਕੁੜੀ ਦੇ ਪਤੀ ‘ਤੇ ਗੰਭੀਰ ਇਲਜ਼ਾਮ ਲਗਾਏ ਹਨ। ਪੁਲਿਸ ਵੱਲੋਂ ਮਾਮਲੇ ਦੀਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ, ਰਵੀ ਨੇ ਆਪਣੀਆਂ ਦੋਵੇਂ ਸਾਲਿਆਂ ਨੂੰ ਉਨ੍ਹਾਂ ਦੇ ਵਿਆਹ ਦੇ ਇੱਕ ਮਹੀਨੇ ਪੂਰੇ ਹੋਣ ‘ਤੇ ਰਾਤ ਦੇ ਖਾਣੇ ਲਈ ਆਪਣੇ ਘਰ ਸੱਦਾ ਦਿੱਤਾ ਸੀ। ਸਾਰੇ ਬੈਠੇ ਗੱਲਾਂ ਕਰ ਰਹੇ ਸਨ। ਉਦੋਂ ਹੀ ਰਵੀ ਦਾ ਫ਼ੋਨ ਆਇਆ ਅਤੇ ਉਹ ਬਾਹਰ ਚਲਾ ਗਿਆ। ਜਦੋਂ ਉਹ ਇੱਕ ਘੰਟੇ ਬਾਅਦ ਵੀ ਵਾਪਸ ਨਹੀਂ ਆਇਆ, ਤਾਂ ਰਵੀ ਦੀ ਮਾਂ ਨੇ ਨੇਹਾ ਨੂੰ ਭਰਾਵਾਂ ਨੂੰ ਖਾਣਾ ਦੇਣ ਅਤੇ ਖੁਦ ਵੀ ਖਾਣ ਲਈ ਕਿਹਾ।
ਇਹ ਵੀ ਪੜ੍ਹੋ : ਆਪ੍ਰੇਸ਼ਨ ਸਿੰਦੂਰ ਸਿਰਫ਼ ਮੁਲਤਵੀ ਕੀਤਾ ਗਿਆ ਹੈ, ਇਸ ਦਾ ਭਿਆਨਕ ਰੂਪ ਹਾਲੇ ਬਾਕੀ ਹੈ: ਭਾਰਤੀ ਫ਼ੌਜ
ਨੇਹਾ ਨੇ ਆਪਣੇ ਭਰਾਵਾਂ ਲਈ ਖਾਣਾ ਤਿਆਰ ਕੀਤਾ ਅਤੇ ਆਪਣੇ ਕਮਰੇ ਵਿੱਚ ਚਲੀ ਗਈ। ਜਦੋਂ ਉਹ ਕਾਫ਼ੀ ਦੇਰ ਤੱਕ ਹੇਠਾਂ ਨਹੀਂ ਆਈ, ਤਾਂ ਉਸਦੀ ਸੱਸ ਨੇ ਉਸਦੇ ਭਰਾ ਨੂੰ ਉਸ ਨੂੰ ਦੇਖਣ ਲਈ ਕਿਹਾ। ਜਦੋਂ ਭਰਾ ਉੱਪਰ ਗਿਆ ਤਾਂ ਕਮਰਾ ਅੰਦਰੋਂ ਬੰਦ ਸੀ, ਨੇਹਾ ਕੋਈ ਜਵਾਬ ਨਹੀਂ ਦੇ ਰਹੀ ਸੀ। ਜਦੋਂ ਉਸਨੇ ਦਰਵਾਜ਼ੇ ਨੂੰ ਧੱਕ ਦੇ ਕੇ ਖੋਲ੍ਹਿਆ, ਤਾਂ ਦੇਖਿਆ ਕਿ ਨੇਹਾ ਪੱਖੇ ਨਾਲ ਲਟਕ ਰਹੀ ਸੀ। ਉਸਨੇ ਆਪਣੇ ਸਕਾਰਫ਼ ਨਾਲ ਫਾਹਾ ਲੈ ਲਿਆ ਸੀ। ਭਰਾ ਉਸਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਫੇਜ਼-6 ਲੈ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਜਦੋਂ ਰਵੀ ਨੂੰ ਜਾਣਕਾਰੀ ਮਿਲੀ ਤਾਂ ਉਹ ਹਸਪਤਾਲ ਪਹੁੰਚ ਗਿਆ। ਉਸਦੇ ਸਹੁਰੇ ਉੱਥੇ ਇਕੱਠੇ ਹੋਏ ਸਨ ਅਤੇ ਗੁੱਸੇ ਵਿੱਚ ਸਨ। ਜਦੋਂ ਸਥਿਤੀ ਵਿਗੜ ਗਈ ਤਾਂ ਹਸਪਤਾਲ ਸਕਿਓਰਿਟੀ ਨੇ ਰਵੀ ਨੂੰ ਉੱਥੋਂ ਘਰ ਭੇਜ ਦਿੱਤਾ। ਰਵੀ ਨੇ ਚੰਡੀਗੜ੍ਹ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਜਾਣਕਾਰੀ ਦਿੱਤੀ। ਚੰਡੀਗੜ੍ਹ ਪੁਲਿਸ ਰਵੀ ਨੂੰ ਬਿਆਨ ਦਰਜ ਕਰਵਾਉਣ ਲਈ ਪਲਸੌਰਾ ਪੁਲਿਸ ਸਟੇਸ਼ਨ ਲੈ ਗਈ। ਪੁਲਿਸ ਖੁਦਕੁਸ਼ੀ ਦੇ ਕਾਰਨਾਂ ਦੀ ਭਾਲ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: