ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ‘ਚ ਕੇਂਦਰ ਸਰਕਾਰ ਵੱਲੋਂ ਅਟਾਰੀ ਸਰਹੱਦ ਬੰਦ ਕਰਨ ਦੇ ਐਲਾਨ ਤੋਂ ਬਾਅਦ ਵੀਜ਼ੇ ‘ਤੇ ਭਾਰਤ ਆਏ ਪਾਕਿਸਤਾਨੀ ਨਾਗਰਿਕ ਅਟਾਰੀ ਚੈੱਕ ਪੋਸਟ ਤੋਂ ਵਾਪਸ ਪਰਤ ਰਹੇ ਹਨ। ਕੁਝ ਆਪਣੇ ਮਾਪਿਆਂ ਦੇ ਘਰ ਆਏ ਹੋਏ ਸਨ ਅਤੇ ਕੁਝ ਰਿਸ਼ਤੇਦਾਰਾਂ ਨੂੰ ਮਿਲਣ ਲਈ ਤੇ ਕਿਸੇ ਨੇ ਪਾਕਿਸਤਾਨ ਵਿਚ ਵਿਆਹ ਦੇ ਪ੍ਰੋਗਰਾਮ ‘ਤੇ ਜਾਣਾ ਸੀ। ਭਾਰਤ ਸਰਕਾਰ ਨੇ ਪਾਕਿਸਤਾਨ ਨੂੰ ਵਾਪਸ ਜਾਣ ਲਈ 48 ਘੰਟਿਆਂ ਦਾ ਸਮਾਂ ਦਿੱਤਾ ਹੈ।
ਪਾਕਿਸਤਾਨ ਪਰਤ ਰਹੇ ਤਾਹਿਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਹਾਲਾਤ ਕਾਰਨ ਉਨ੍ਹਾਂ ਨੂੰ ਤੁਰੰਤ ਵਾਪਸ ਪਰਤਣਾ ਪਿਆ ਹੈ। ਭਾਰਤ ਸਰਕਾਰ ਨੇ 48 ਘੰਟਿਆਂ ਦੇ ਅੰਦਰ ਵਾਪਸ ਆਉਣ ਦਾ ਹੁਕਮ ਦਿੱਤਾ ਹੈ। ਦੂਜੇ ਪਾਸੇ ਸੈਰ ਸਪਾਟੇ ਲਈ ਪਾਕਿਸਤਾਨ ਗਏ ਭਾਰਤੀ ਨਾਗਰਿਕ ਵੀ ਹੁਣ ਭਾਰਤ ਪਰਤਣ ਲੱਗੇ ਹਨ। ਪਾਕਿਸਤਾਨ ਤੋਂ ਪਰਤੇ ਅਹਿਮਦਾਬਾਦ ਦੇ ਰਹਿਣ ਵਾਲੇ ਸਾਜਿਦ ਨੇ ਦੱਸਿਆ ਕਿ ਉਹ ਕਰਾਚੀ ਗਿਆ ਸੀ।
ਪਹਿਲਗਾਮ ਕਤੇਲਾਮ ਮਗਰੋਂ ਸਰਕਾਰ ਨੇ 24 ਘੰਟਿਆਂ ਦੇ ਅੰਦਰ ਹੀ ਵੱਡੇ ਫੈਸਲੇ ਲੈ ਲਏ ਹਨ, ਜਿਨ੍ਹਾਂ ਵਿਚੋਂ ਭਾਰਤ ਤੋਂ ਪਾਕਿਸਤਾਨ ਤੇ ਸਰਹੱਦ ਪਾਰ ਤੋਂ ਦੇਸ਼ ਵਿਚ ਐਂਟਰੀ ਬੰਦ ਕਰ ਦਿੱਤੀ ਗਈ। ਇਸ ਫੈਸਲੇ ਵਿਚ ਇੱਕ ਮੁੰਡੇ ਦਾ ਵਿਆਹ ਰੁਕ ਗਿਆ, ਜਿਸ ਨੇ ਪਾਕਿਸਤਾਨ ਅੱਜ ਵਿਆਹ ਦੀ ਬਰਾਤ ਲੈ ਕੇ ਜਾਣਾ ਸੀ।
ਦੱਸ ਦੇਈਏ ਕਿ ਸ਼ੈਤਾਨ ਸਿੰਘ ਨਾਂ ਦਾ ਨੌਜਵਾਨ ਰਾਜਸਥਾਨ ਦਾ ਰਹਿਣ ਵਾਲਾ ਹੈ, ਉਹ ਜਦੋਂ ਬਰਾਤ ਲੈ ਕੇ ਅਟਾਰੀ-ਵਾਹਘਾ ਬਾਰਡਰ ਪਹੁੰਚਿਆ ਤਾਂ ਅਧਿਕਾਰੀਆਂ ਨੇ ਬਾਰਡਰ ਤੋਂ ਹੀ ਉਸ ਨੂੰ ਵਾਪਸ ਮੋੜ ਦਿੱਤਾ।
ਇਸ ਸਬੰਧੀ ਗੱਲਬਾਤ ਕਰਦਿਆਂ ਸ਼ੈਤਾਨ ਸਿੰਘ ਨੇ ਕਿਹਾ ਕਿ ਮੇਰਾ ਵਿਆਹ ਸੀ ਪਰ ਮੈਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਕੀ ਕਰ ਸਕਦੇ ਹਾਂ, ਬਾਰਡਰ ਦਾ ਮਾਮਲਾ ਹੈ। ਹਾਲਾਂਕਿ ਉਸ ਨੇ ਕਿਹਾ ਕਿ ਉਨ੍ਹਾਂ ਦਾ ਫੈਸਲਾ ਸਹੀ ਹੀ ਹੈ।
ਇਹ ਵੀ ਪੜ੍ਹੋ : ਪਹਿਲਗਾਮ ਹ.ਮ.ਲੇ ਦਾ ਅਸਰ, ਫਵਾਦ ਖਾਨ ਦੀ ਫਿਲਮ ‘ਅਬੀਰ ਗੁਲਾਲ’ ‘ਤੇ ਭਾਰਤ ਨੇ ਲਾਇਆ ਬੈਨ
ਇਸ ਦੌਰਾਨ ਪਾਕਿਸਤਾਨ ਤੋਂ ਆਪਣੇ ਪੇਕੇ ਘਰ ਆਈ ਸਾਦੀਆ ਭਾਵੁਕ ਨਜ਼ਰ ਆਈ। ਉਸ ਨੇ ਕਿਹਾ ਕਿ ਉਹ ਭਾਰਤ ਦੀ ਧੀ ਹੈ। ਉਹ ਇੱਥੇ ਵੱਡੀ ਹੋਈ, ਪਰ ਵਿਆਹ ਪਾਕਿਸਤਾਨ ਵਿੱਚ ਹੋਇਆ। ਉਹ ਆਪਣੇ ਪੇਕੇ ਘਰ ਆਈ ਹੋਈ ਸੀ। ਫਿਲਹਾਲ ਉਸ ਕੋਲ ਵੀਜ਼ਾ ਹੈ ਅਤੇ ਉਸ ਨੂੰ ਵਾਪਸ ਜਾਣਾ ਪੈ ਰਿਹਾ ਹੈ। ਪਹਿਲਗਾਮ ਵਿੱਚ ਜੋ ਵੀ ਹੋਇਆ, ਉਹ ਮਾੜਾ ਸੀ। ਪਰ ਮੈਂ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ।
ਦੂਜੇ ਪਾਸੇ ਸੈਰ-ਸਪਾਟੇ ਲਈ ਪਾਕਿਸਤਾਨ ਗਏ ਭਾਰਤੀ ਨਾਗਰਿਕ ਵੀ ਹੁਣ ਭਾਰਤ ਪਰਤਣ ਲੱਗੇ ਹਨ। ਪਾਕਿਸਤਾਨ ਤੋਂ ਪਰਤੇ ਅਹਿਮਦਾਬਾਦ ਦੇ ਰਹਿਣ ਵਾਲੇ ਸਾਜਿਦ ਨੇ ਦੱਸਿਆ ਕਿ ਉਹ ਕਰਾਚੀ ਗਿਆ ਸੀ। ਰਿਸ਼ਤੇਦਾਰਾਂ ਦੇ ਘਰ ਵਿਆਹ ਸੀ। ਉਸ ਕੋਲ ਇੱਕ ਮਹੀਨੇ ਦਾ ਵੀਜ਼ਾ ਸੀ, ਪਰ 10 ਦਿਨਾਂ ਵਿੱਚ ਵਾਪਸ ਆ ਗਿਆ। ਇਸ ਦੌਰਾਨ ਕੁਝ ਭਾਰਤੀ ਪਰਿਵਾਰ ਵੀ ਅਟਾਰੀ ਸਰਹੱਦ ‘ਤੇ ਪਹੁੰਚ ਗਏ, ਜਿਨ੍ਹਾਂ ਕੋਲ ਪਾਕਿਸਤਾਨ ਜਾਣ ਦਾ ਵੀਜ਼ਾ ਸੀ, ਪਰ ਉਨ੍ਹਾਂ ਨੂੰ ਇਸ ਚੌਕੀ ਤੋਂ ਵਾਪਸ ਭੇਜ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
