ਲੁਧਿਆਣਾ : ਬਹੁਤ ਹੀ ਉਤਸ਼ਾਹ ਨਾਲ ਉਡੀਕੀ ਜਾ ਰਹੀ ਪੰਜਾਬੀ ਫ਼ਿਲਮ ਸ਼ੌਂਕੀ ਸਰਦਾਰ ਦੀ ਵੱਡੀ ਪ੍ਰੈਸ ਕਾਨਫਰੰਸ ਅੱਜ ਲੁਧਿਆਣਾ ਵਿੱਚ ਕਰਵਾਈ ਗਈ। ਇਹ ਫ਼ਿਲਮ Zee Studios, Boss Musica Records Pvt. Ltd. ਅਤੇ 751 Films ਦੀ ਸਾਂਝੀ ਪੇਸ਼ਕਸ਼ ਹੈ, ਜੋ 16 ਮਈ, 2025 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।
ਇਸ ਮੌਕੇ ‘ਤੇ ਦਰਸ਼ਕਾਂ ਦਾ ਜੋਸ਼ ਤੇ ਉਤਸ਼ਾਹ ਵਧ ਚੜ੍ਹ ਕੇ ਦੇਖਣ ਨੂੰ ਮਿਲਿਆ, ਖ਼ਾਸ ਕਰਕੇ ਬੱਬੂ ਮਾਨ ਦੇ ਆਉਣ ‘ਤੇ ਮਾਹੌਲ ਬਿਲਕੁਲ ਰੌਣਕ ਵਾਲਾ ਹੋ ਗਿਆ। ਜਿਵੇਂ ਹੀ ਮਾਨ ਸ੍ਹਾਬ ਮੰਚ ‘ਤੇ ਪਹੁੰਚੇ, ਲੋਕਾਂ ਦੇ ਨਾਅਰੇ ਤੇ ਤਾਲੀਆਂ ਨਾਲ ਪੂਰੀ ਜਗ੍ਹਾ ਗੂੰਜ ਉਠੀ— ਜਿਸ ਨਾਲ ਇਹ ਸਾਬਤ ਹੋ ਗਿਆ ਕਿ ਉਹ ਅਜੇ ਵੀ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ।
ਇਸ ਦੌਰਾਨ ਗੁੱਗੂ ਗਿੱਲ, ਨਿਮਰਤ ਕੌਰ ਅਹਲੂਵਾਲੀਆ, ਹਸ਼ਨੀਨ ਚੌਹਾਨ ਅਤੇ ਧੀਰਜ ਕੁਮਾਰ ਵਰਗੇ ਸਿਤਾਰੇ ਵੀ ਮੌਜੂਦ ਰਹੇ। ਇੱਕ ਮਿੱਠੇ ਤੇ ਯਾਦਗਾਰ ਪਲ ਵਿੱਚ ਪੂਰੇ ਕਾਸਟ ਨੇ ਦਰਸ਼ਕਾਂ ਦੇ ਨਾਲ ਸਾਂਝੀ ਨੱਚਣ-ਗਾਉਣ ਵਾਲੀ ਖੁਸ਼ੀ ਮਨਾਈ।
ਦਰਸ਼ਕਾਂ ਨੂੰ ਫ਼ਿਲਮ ਦੇ ਸਾਊਂਡਟ੍ਰੈਕ ਟ੍ਰੇਲਰ ਦੀ ਝਲਕ ਵੀ ਵਿਖਾਈ ਗਈ, ਜਿਸ ਵਿੱਚ ਨਵਾਂ ਰਿਲੀਜ਼ ਹੋਇਆ ਉਤਸ਼ਾਹ ਭਰਿਆ ਗੀਤ “Chamber” ਵੀ ਸ਼ਾਮਲ ਸੀ — ਜੋ ਮੰਚ ‘ਤੇ ਹੀ ਨਹੀਂ, ਪੂਰੀ ਭੀੜ ‘ਚ ਗੂੰਜ ਰਿਹਾ ਸੀ।
ਇਹ ਵੀ ਪੜ੍ਹੋ : ਪਹਿਲੀ ਵਾਰ ਭਾਰਤੀ ਮਹਿਲਾ ਬਣੀ ਕੈਨੇਡਾ ਦੀ ਵਿਦੇਸ਼ ਮੰਤਰੀ, ਗੀਤਾ ‘ਤੇ ਹੱਥ ਰੱਖ ਚੁੱਕੀ ਅਹੁਦੇ ਦੀ ਸਹੁੰ
ਡਾਇਰੈਕਟਰ ਧੀਰਜ ਕੇਦਾਰਨਾਥ ਰਤਨ ਅਤੇ ਨਿਰਦੇਸ਼ਕ ਈਸਾਨ ਕਪੂਰ, ਸ਼ਾਹ ਜੰਦਿਆਲੀ, ਧਰਮਿੰਦਰ ਬਟੌਲੀ ਅਤੇ ਹਰਜੋਤ ਸਿੰਘ ਨੇ ਫ਼ਿਲਮ ਬਾਰੇ ਦੱਸਿਆ ਕਿ ਇਹ ਇਕ ਅਜਿਹਾ ਵਿਸ਼ੇ ਹੈ ਜੋ ਪੰਜਾਬੀ ਸ਼ਾਨ, ਗੀਤ ਸੰਗੀਤ ਤੇ ਜਜ਼ਬਾਤਾਂ ਦੀ ਪੂਰੀ ਤਸਵੀਰ ਪੇਸ਼ ਕਰੇਗਾ। ਦੱਸ ਦੇਈਏ ਕਿ ਸ਼ੌਂਕੀ ਸਰਦਾਰ 16 ਮਈ 2025 ਨੂੰ ਸਿਨੇਮਾਘਰਾਂ ‘ਚ ਹੋਵੇਗੀ ਰਿਲੀਜ਼!”
ਵੀਡੀਓ ਲਈ ਕਲਿੱਕ ਕਰੋ -: